Tue,Aug 03,2021 | 06:31:03am
HEADLINES:

ਦਲਿਤ ਨੇ ਘੜੇ 'ਚੋਂ ਪਾਣੀ ਲਿਆ ਤਾਂ ਕੁੱਟ-ਕੁੱਟ ਕੇ ਬਾਂਹ ਤੋੜ ਦਿੱਤੀ

ਉੱਤਰ ਪ੍ਰਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸੇ ਲੜੀ 'ਚ ਜਾਤੀ ਭੇਦਭਾਵ ਤੇ ਜ਼ੁਲਮ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਬੁੰਦੇਲਖੰਡ ਨਾਲ ਜੁੜੀ ਇੱਕ ਹੋਰ ਘਟਨਾ ਜੁੜ ਗਈ ਹੈ। ਬੁੰਦੇਲਖੰਡ ਦੇ ਲਲਿਤਪੁਰ ਖੇਤਰ 'ਚ ਬੀਤੇ ਦਿਨੀਂ ਅਖੌਤੀ ਉੱਚ ਜਾਤੀ ਦੇ 3 ਲੋਕਾਂ ਨੇ ਇੱਕ ਦਲਿਤ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸਨੂੰ ਇੰਨਾ ਕੁੱਟਿਆ ਗਿਆ ਕਿ ਉਸਦੇ ਹੱਥ ਦੀ ਹੱਡੀ ਤੋੜ ਦਿੱਤੀ ਗਈ।

ਦਲਿਤ ਨੌਜਵਾਨ ਦੀ ਗਲਤੀ ਸਿਰਫ ਇੰਨੀ ਸੀ ਕਿ ਉਸਨੇ ਘੜੇ 'ਚੋਂ ਪਾਣੀ ਭਰ ਕੇ ਪੀ ਲਿਆ ਸੀ। ਇਸ ਤੋਂ ਬਾਅਦ ਉਸਦੇ 3 ਘਰ ਵਾਲਿਆਂ ਨੂੰ ਵੀ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਖਬਰਾਂ ਮੁਤਾਬਕ ਲਲਿਤਪੁਰ ਦੇ ਪਿੰਡ ਉਮਰੀਆ ਦੇ ਰਹਿਣ ਵਾਲੇ ਸੰਤੋਸ਼ ਅਹੀਰਵਾਰ ਨੇ ਦੱਸਿਆ ਕਿ ਉਹ ਮਨਕ ਦੀ ਦੁਕਾਨ 'ਤੇ ਗਿਆ ਸੀ। ਉੱਥੇ ਉਸਨੂੰ ਪਿਆਸ ਲੱਗੀ ਤਾਂ ਉਸਨੇ ਜੱਗ ਚੁੱਕ ਕੇ ਦੁਕਾਨ 'ਚ ਰੱਖੇ ਘੜੇ ਤੋਂ ਪਾਣੀ ਭਰ ਕੇ ਪੀ ਲਿਆ।

ਇਸ ਤੋਂ ਨਾਰਾਜ਼ ਹੋ ਕੇ ਮਨਕ ਨੇ ਆਪਣੇ ਬੇਟੇ ਪ੍ਰਕਾਸ਼ ਦੇ ਨਾਲ ਮਿਲ ਕੇ ਉਸਦੇ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਅਖੌਤੀ ਉੱਚ ਜਾਤੀ ਦੇ ਦੋਸ਼ੀਆਂ ਨੇ ਜਾਤੀਸੂਚਕ ਗਾਲ੍ਹਾਂ ਕੱਢਦੇ ਹੋਏ ਸੰਤੋਸ਼ ਦਾ ਹੱਥ ਤੋੜ ਦਿੱਤਾ। ਦੋਸ਼ੀਆਂ ਨੇ ਸੰਤੋਸ਼ ਦੇ ਘਰ ਪਹੁੰਚ ਕੇ ਉਸਦੇ ਚਾਚੇ, ਚਾਚੀ ਸਮੇਤ ਘਰ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ, ਜਿਸ ਦੌਰਾਨ 3 ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਦਲਿਤਾਂ 'ਤੇ ਜ਼ੁਲਮ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇਸ਼ ਭਰ 'ਚੋਂ ਟਾਪ 'ਤੇ ਹੈ।

Comments

Leave a Reply


Latest News