Tue,Aug 03,2021 | 05:31:41am
HEADLINES:

ਦੇਸ਼ 'ਚ ਸਿਰਫ 36 ਫੀਸਦੀ ਪਰਿਵਾਰ ਭੋਜਨ ਤੋਂ ਪਹਿਲਾਂ ਹੈਂਡ ਵਾਸ਼ ਕਰਦੇ ਨੇ

ਯੂਨੀਸੇਫ ਨੇ ਕਿਹਾ ਹੈ ਕਿ ਕਰੀਬ 9 ਕਰੋੜ 10 ਲੱਖ ਸ਼ਹਿਰੀ ਭਾਰਤੀਆਂ ਕੋਲ ਘਰ 'ਚ ਹੱਥ ਸਾਫ ਕਰਨ ਦੀਆਂ ਬੁਨਿਆਦੀ ਸੁਵਿਧਾਵਾਂ ਦੀ ਕਮੀ ਹੈ। ਉਸਨੇ ਕਿਹਾ ਕਿ ਕੋਵਿਡ-19 ਵਰਗੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਾਬਣ ਨਾਲ ਹੱਥ ਧੋਣਾ ਮਹੱਤਵਪੂਰਨ ਹੈ। ਬੀਤੇ ਦਿਨੀਂ ਜਾਰੀ ਬਿਆਨ 'ਚ ਯੂਨੀਸੇਫ ਨੇ ਕਿਹਾ ਹੈ ਕਿ ਸਾਬਣ ਨਾਲ ਹੱਥ ਨਾ ਧੋਹਣ ਕਰਕੇ ਲੱਖਾਂ ਲੋਕਾਂ ਨੂੰ ਕੋਵਿਡ-19 ਤੇ ਹੋਰ ਬਿਮਾਰੀਆਂ ਹੋਣ ਦਾ ਖਤਰਾ ਹੈ।

ਯੂਨੀਸੇਫ ਨੇ ਕਿਹਾ ਹੈ ਕਿ ਸੰਸਾਰ 'ਚ 40 ਫੀਸਦੀ ਲੋਕਾਂ, ਮਤਲਬ 3 ਅਰਬ ਲੋਕਾਂ ਕੋਲ ਘਰ 'ਚ ਪਾਣੀ ਤੇ ਸਾਬਣ ਨਾਲ ਹੱਥ ਧੋਹਣ ਦੀ ਸੁਵਿਧਾ ਨਹੀਂ ਹੈ। ਦੂਜੇ ਪਾਸੇ ਰਾਸ਼ਟਰੀ ਨਮੂਨਾ ਸਰਵੇ 2019 ਮੁਤਾਬਕ ਭਾਰਤ 'ਚ ਸਿਰਫ 36 ਫੀਸਦੀ ਪਰਿਵਾਰ ਭੋਜਨ ਤੋਂ ਪਹਿਲਾਂ ਹੱਥ ਧੋਂਹਦੇ ਹਨ, ਜਦਕਿ 74 ਫੀਸਦੀ ਟਾਇਲਟ ਜਾਣ ਤੋਂ ਬਾਅਦ ਸਾਬਣ ਨਾਲ ਆਪਣੇ ਹੱਥ ਸਾਫ ਕਰਦੇ ਹਨ।

ਬੀਤੇ ਮਈ ਮਹੀਨੇ ਅਮਰੀਕਾ 'ਚ ਵਾਸ਼ਿੰਗਟਨ ਯੂਨੀਵਰਸਿਟੀ 'ਚ ਇੰਸਟੀਚਿਊਟ ਆਫ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈਐੱਚਐੱਮਈ) ਦੇ ਸੋਧਕਰਤਾਵਾਂ ਨੇ ਆਪਣੀ ਇੱਕ ਸੋਧ 'ਚ ਕਿਹਾ ਸੀ ਕਿ ਹੇਠਲੀ ਤੇ ਦਰਮਿਆਨੀ ਆਮਦਣੀ ਵਾਲੇ ਦੇਸ਼ਾਂ ਦੇ 2 ਅਰਬ ਤੋਂ ਜ਼ਿਆਦਾ ਲੋਕਾਂ 'ਚ ਸਾਬਣ ਤੇ ਸਾਫ ਪਾਣੀ ਦੀ ਉਪਲਬਧਤਾ ਨਹੀਂ ਹੋਣ ਕਰਕੇ ਅਮੀਰ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਸੰਕ੍ਰਮਣ ਫੈਲਣ ਦਾ ਖਤਰਾ ਜ਼ਿਆਦਾ ਹੈ। ਸੋਧ ਮੁਤਾਬਕ ਇਹ ਗਿਣਤੀ ਦੁਨੀਆ ਦੀ ਆਬਾਦੀ ਦਾ ਇੱਕ ਚੌਥਾਈ ਹੈ।

Comments

Leave a Reply


Latest News