Sun,May 16,2021 | 02:18:12am
HEADLINES:

ਜੱਜਾਂ 'ਤੇ ਟਿੱਪਣੀ ਮਾਮਲੇ 'ਚ ਜਸਟਿਸ ਸੀਐੱਸ ਕਰਣਨ ਖਿਲਾਫ ਕੇਸ ਦਰਜ

ਸੁਪਰੀਮ ਕੋਰਟ ਤੇ ਮਦਰਾਸ ਹਾਈਕੋਰਟ ਦੇ ਸਾਬਕਾ ਤੇ ਮੌਜ਼ੂਦਾ ਜੱਜਾਂ ਖਿਲਾਫ ਟਿੱਪਣੀ ਨੂੰ ਲੈ ਕੇ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਸੀਐੱਸ ਕਰਣਨ ਖਿਲਾਫ ਚੈਨਈ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੈਨਈ ਦੇ ਇੱਕ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਚੈਨਈ ਪੁਲਸ ਦੇ ਸਾਈਬਰ ਸੈੱਲ ਨੇ 27 ਅਕਤੂਬਰ ਨੂੰ ਮਾਮਲਾ ਦਰਜ ਕੀਤਾ।

ਖਬਰਾਂ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸ਼ਿਕਾਇਤ ਤੋਂ ਬਾਅਦ ਮਦਰਾਸ ਹਾਈਕੋਰਟ ਦੇ ਸੀਨੀਅਰ ਵਕੀਲਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਏਐੱਸ ਬੋਬੜੇ ਨੂੰ ਸੀਐੱਸ ਕਰਣਨ ਖਿਲਾਫ ਇੱਕ ਪੱਤਰ ਲਿਖਿਆ ਸੀ, ਜਿਸ 'ਚ ਇੱਕ ਵੀਡੀਓ ਦਾ ਜ਼ਿਕਰ ਕੀਤਾ ਗਿਆ ਸੀ। ਦੋਸ਼ ਹੈ ਕਿ ਇਸ ਵੀਡੀਓ 'ਚ ਸੀਐੱਸ ਕਰਣਨ ਨੇ ਕਥਿਤ ਤੌਰ 'ਤੇ ਇਹ ਦੋਸ਼ ਲਗਾਇਆ ਹੈ ਕਿ ਸੁਪਰੀਮ ਕੋਰਟ ਅਤੇ ਮਦਰਾਸ ਹਾਈਕੋਰਟ ਦੇ ਕੁਝ ਜੱਜਾਂ ਨੇ ਕੋਰਟ ਦੀਆਂ ਮਹਿਲਾ ਕਰਮਚਾਰੀਆਂ ਤੇ ਮਹਿਲਾ ਜੱਜਾਂ ਦਾ ਯੌਨ ਸ਼ੋਸ਼ਣ ਕੀਤਾ ਹੈ।

ਜਸਟਿਸ ਕਰਣਨ 'ਤੇ ਮਹਿਲਾਵਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਨਿਆਂਪਾਲਿਕਾ ਤੇ ਨਿਆਂਇਕ ਪ੍ਰਕਿਰਿਆ ਦੀ ਅਵਮਾਨਨਾ ਲਈ 7 ਜੱਜਾਂ ਦੀ ਬੈਂਚ ਵੱਲੋਂ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਸੁਪਰੀਮ ਕੋਰਟ ਨੇ ਮਈ 2017 'ਚ ਜਸਟਿਸ ਕਰਣਨ ਨੂੰ 6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਦੇਸ਼ 'ਚ ਇਹ ਪਹਿਲਾ ਮਾਮਲਾ ਸੀ, ਜਦੋਂ ਅਵਮਾਨਨਾ ਦੇ ਦੋਸ਼ 'ਚ ਸੁਪਰੀਮ ਕੋਰਟ ਵੱਲੋਂ ਹਾਈਕੋਰਟ ਦੇ ਜੱਜ ਨੂੰ ਜੇਲ੍ਹ ਭੇਜਿਆ ਗਿਆ ਸੀ। ਜਸਟਿਸ ਕਰਣਨ ਦਾ ਕਹਿਣਾ ਸੀ ਕਿ ਦਲਿਤ ਹੋਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

Comments

Leave a Reply


Latest News