Tue,Aug 03,2021 | 06:28:47am
HEADLINES:

ਨਵਾਜ਼ੂਦੀਨ ਨੇ ਕਿਹਾ-ਮੇਰਾ ਪਰਿਵਾਰ ਵੀ ਹੋਇਆ ਜਾਤੀ ਭੇਦਭਾਵ ਦਾ ਸ਼ਿਕਾਰ

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੇ ਸਮਾਜ 'ਚ ਫੈਲੇ ਜਾਤੀ ਦੇ ਜਾਲ ਨੂੰ ਤੋੜਨ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਿੱਦੀਕੀ ਨੇ ਕਿਹਾ ਕਿ ਸਾਡੇ ਸਮਾਜ 'ਚ ਜਾਤੀ ਭੇਦਭਾਵ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਉਨ੍ਹਾਂ ਨੇ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਾਦੀ ਦੀ ਜਾਤੀ ਕਾਰਨ ਅਜੇ ਵੀ ਉਨ੍ਹਾਂ ਦੇ ਪਿੰਡ 'ਚ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਾਜ਼ੂਦੀਨ ਸਿੱਦੀਕੀ ਨੇ ਹਾਥਰਸ 'ਚ ਦਲਿਤ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਦੁੱਖਦਾਇਕ ਦੱਸਿਆ ਅਤੇ ਕਿਹਾ ਕਿ ਇਹ ਚੰਗਾ ਹੈ ਕਿ ਲੋਕ ਆਪਣੀ ਆਵਾਜ਼ ਚੁੱਕ ਰਹੇ ਹਨ। ਸਿੱਦੀਕੀ ਨੇ ਕਿਹਾ, ''ਮੇਰੀ ਦਾਦੀ ਛੋਟੀ ਜਾਤ ਨਾਲ ਸਬੰਧ ਰੱਖਦੇ ਸਨ, ਜਦਕਿ ਮੇਰਾ ਪਰਿਵਾਰ ਸ਼ੇਖ ਸੀ। ਇਸ ਕਾਰਨ ਅਜੇ ਵੀ ਪਿੰਡ ਦੇ ਲੋਕ ਮੇਰੇ ਪਰਿਵਾਰ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦੇ।''

ਅਭਿਨੇਤਾ ਨੇ ਕਿਹਾ ਕਿ ਪੇਂਡੂ ਭਾਰਤ 'ਚ ਅਜੇ ਵੀ ਜਾਤੀਆਂ ਦਾ ਦਬਦਬਾ ਹੈ। ਇੱਕ ਹੀ ਸਮਾਜ 'ਚ ਛੋਟੀਆਂ-ਵੱਡੀਆਂ ਜਾਤਾਂ ਵਿਚਕਾਰ ਭੇਦਭਾਵ ਜਾਰੀ ਹੈ। ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਜਾਤੀ ਭੇਦਭਾਵ ਕਰਨ ਵਾਲਿਆਂ ਨੂੰ ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਬਾਲੀਵੁੱਡ ਹੀਰੋ ਹੋ ਜਾਂ ਪੈਸੇ ਵਾਲੇ। ਉਨ੍ਹਾਂ ਨੂੰ ਜਾਤੀਆਂ ਨਾਲ ਮਤਲਬ ਹੈ।

ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਪਿੰਡ ਦੇ ਲੋਕਾਂ 'ਤੇ ਉਨਾ ਨਹੀਂ ਹੈ, ਜਿੰਨਾ ਸ਼ਹਿਰਾਂ 'ਚ ਹੈ। ਉਨ੍ਹਾਂ ਨੇ ਹਾਥਰਸ ਮਾਮਲੇ ਨੂੰ ਦੁੱਖਦਾਇਕ ਦੱਸਿਆ ਅਤੇ ਕਿਹਾ ਕਿ ਲੋਕਾਂ ਨੂੰ ਇਸਦੇ ਖਿਲਾਫ ਆਵਾਜ਼ ਚੁੱਕਣੀ ਹੀ ਚਾਹੀਦੀ ਹੈ।

Comments

Leave a Reply


Latest News