Sun,May 16,2021 | 01:11:34am
HEADLINES:

editorial

ਫੇਲ੍ਹ ਨਾ ਕਰਨ ਦੀ ਨੀਤੀ ਨੇ ਅਨਪੜ੍ਹਤਾ ਵੱਲ ਧੱਕ ਦਿੱਤੇ ਬੱਚੇ

ਫੇਲ੍ਹ ਨਾ ਕਰਨ ਦੀ ਨੀਤੀ ਨੇ ਅਨਪੜ੍ਹਤਾ ਵੱਲ ਧੱਕ ਦਿੱਤੇ ਬੱਚੇ

ਸਰਕਾਰੀ ਸਿੱਖਿਆ ਵਿਵਸਥਾ ਸਹੀ ਜਾਂ ਗਲਤ ਹੈ, ਇਸਦੇ ਤਿੰਨ ਪੜਾਅ ਬਣਦੇ ਹਨ। 1.  ਕੀ ਪੰਜਾਬ ਦੀ ਸਿੱਖਿਆ ਵਿਵਸਥਾ ਸਹੀ ਹੈ? 2. ਕੀ ਇਹ ਸਿੱਖਿਆ ਬੱਚੇ ਨੂੰ ਸਹੀ ਸੇਧ ਦੇ ਸਕਦੀ ਹੈ? 3. ਇਸਦਾ ਸਮਾਜ 'ਤੇ ਕੀ ਅਸਰ ਪਵੇਗਾ? ਪੰਜਾਬ ਦੀ ਸਿੱਖਿਆ 2 ਤਰ੍ਹਾਂ ਦੀ ਹੈ। ਸਰਕਾਰੀ ਤੇ ਪ੍ਰਾਈਵੇਟ।

ਗੈਰ ਸਰਕਾਰੀ ਸਕੂਲਾਂ 'ਚ ਅਮੀਰ ਵਰਗ ਦੇ ਬੱਚੇ ਤੇ ਸਰਕਾਰੀ ਸਕੂਲਾਂ 'ਚ ਗਰੀਬ ਵਰਗ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਦੋਵੇਂ ਤਰ੍ਹਾਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਸ 'ਚ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆਉਂਦਾ ਹੈ। ਸਰਕਾਰੀ ਸਕੂਲਾਂ 'ਚ ਕੋਈ ਸਹੂਲਤ ਨਹੀਂ ਹੈ। ਬੱਚਿਆਂ ਦੀ ਗਿਣਤੀ ਅਨੁਸਾਰ ਟੀਚਰ ਨਹੀਂ ਹਨ। ਅਧਿਆਪਕਾਂ ਪਾਸਂੋ ਗੈਰ ਵਿੱਦਿਅਕ ਕੰਮ ਲਏ ਜਾਂਦੇ ਹਨ।

ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਦੀ ਨਹੀਂ ਦਿੱਤਾ ਜਾਂਦਾ ਹੈ। ਇੱਕ ਸਕੂਲ 'ਚ ਪੰਜ ਕਲਾਸਾਂ ਹੁੰਦੀਆਂ ਹਨ ਤੇ ਇੱਕ ਅਧਿਆਪਕ ਹੁੰਦਾ ਹੈ। ਦੱਸੋ ਪੰਜਾਂ ਕਲਾਸਾਂ ਨੂੰ ਇੱਕ ਅਧਿਆਪਕ ਕਿਸ ਤਰ੍ਹਾਂ ਸਾਂਭੇਗਾ ਅਤੇ ਇਸ ਤਰ੍ਹਾਂ ਬੱਚਾ ਕੀ ਸਿੱਖੇਗਾ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ 'ਚ ਸਿੱਖਿਆ ਇੰਨੀ ਮਹਿੰਗੀ ਹੈ ਕਿ ਇਹ ਆਮ ਲੋਕਾਂ ਦੇ ਵੱਸ 'ਚ ਹੀ ਨਹੀਂ ਰਹਿ ਗਈ।

ਅੰਕੜੇ ਦੱਸਦੇ ਹਨ ਕਿ ਸਰਕਾਰੀ ਸਕੂਲ 'ਚ ਪਹਿਲੀ 'ਚ 100 ਬੱਚਾ ਪੜ੍ਹਦਾ ਹੈ। ਉਹ ਅੱਠਵੀਂ ਤੱਕ ਬਿਨਾਂ ਪੜ੍ਹੇ, ਬਿਨਾਂ ਸਕੂਲ ਗਏ, ਬਿਨਾਂ ਕੰਮ ਚੈੱਕ ਕਰਵਾਏ ਅੱਠ ਜਮਾਤਾਂ ਪਾਸ ਕਰ ਲੈਂਦਾ ਹੈ। 100 ਬੱਚੇ ਪਹਿਲੀ 'ਚ ਪੜ੍ਹਨ ਲੱਗੇ, ਅੱਠ ਸਾਲਾਂ ਬਾਅਦ ਉਹੀ 100 ਬੱਚੇ ਨੌਵੀਂ ਕਲਾਸ 'ਚ ਪ੍ਰਵੇਸ਼ ਕਰ ਲੈਂਦੇ ਹਨ। ਇਨ੍ਹਾਂ 100 ਬੱਚਿਆਂ 'ਚੋਂ 80 ਬੱਚੇ ਨੌਵੀਂ, ਦਸਵੀਂ, ਗਿਆਰਵੀਂ ਤੇ ਬਾਰ੍ਹਵੀਂ ਤੱਕ ਹੀ ਰਹਿ ਜਾਂਦੇ ਹਨ।

ਸਿਰਫ 20 ਬੱਚੇ ਹੀ ਉੱਚ ਸਿੱਖਿਆ ਹਾਸਲ ਕਰਨ ਲਈ ਕਾਲਜਾਂ ਤੱਕ ਪਹੁੰਚ ਪਾਉਂਦੇ ਹਨ। ਜਿਹੜੇ 80 ਬੱਚੇ ਬਾਰ੍ਹਵੀਂ ਜਮਾਤ ਨਹੀਂ ਪਾਸ ਕਰ ਪਾਉਂਦੇ, ਉਹ ਘਰਾਂ 'ਚ ਬੈਠ ਜਾਂਦੇ ਹਨ ਜਾਂ ਫਿਰ ਦਿਹਾੜੀਆਂ ਕਰਨ ਲੱਗ ਪੈਂਦੇ ਹਨ। ਬਾਰ੍ਹਵੀਂ ਪਾਸ ਕਰਨ ਵਾਲੇ 20 ਬੱਚਿਆਂ 'ਚਂੋ 10 ਬੱਚੇ ਅਜਿਹੇ ਹੁੰਦੇ ਹਨ, ਜੋ ਕਿ ਘਰਾਂ ਦੀਆਂ ਮੁਸ਼ਕਿਲਾਂ, ਆਰਥਿਕ ਤੰਗੀਆਂ ਕਾਰਨ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ।

ਇਸ ਤਰ੍ਹਾਂ ਸਿਰਫ 10 ਬੱਚੇ ਹੀ ਸਿੱਖਿਆ ਹਾਸਲ ਕਰਕੇ ਸਰਕਾਰੀ ਨੌਕਰੀ ਲਈ ਜਾਂਦੇ ਹਨ, ਪਰ ਇਨ੍ਹਾਂ 'ਚਂੋ ਵੀ ਬਹੁਤਿਆਂ ਨੂੰ ਨੌਕਰੀ ਨਹੀਂ ਮਿਲਦੀ। ਹਰ ਸਾਲ 10 ਬੱਚੇ ਬੇਕਾਰੀ 'ਚ ਵਾਧਾ ਕਰੀ ਜਾਂਦੇ ਹਨ। ਸਰਕਾਰ ਇੱਕ ਵੀ ਨੌਕਰੀ ਦੇਣ ਬਾਰੇ ਨਹੀਂ ਸੋਚਦੀ, ਤੁਸੀਂ ਕੀ ਕਰੋਗੇ।

ਸਰਕਾਰ ਵਲਂੋ ਕਿਸੇ ਵੀ ਬੱਚੇ ਨੂੰ ਅੱਠਵੀਂ ਤੱਕ ਫੇਲ੍ਹ ਨਹੀਂ ਕਰਨ ਦੀ ਨੀਤੀ ਲਾਗੂ ਕੀਤੀ ਹੋਈ ਹੈ। ਇਸ ਨੀਤੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਦਾ ਕੋਈ ਭਲਾ ਨਹੀਂ ਹੋ ਰਿਹਾ, ਬਲਕਿ ਉਸਦਾ ਭਵਿੱਖ ਹੀ ਖਰਾਬ ਹੋ ਰਿਹਾ ਹੈ।

ਫੇਲ੍ਹ ਨਾ ਹੋਣ ਦੇ ਕਾਰਨ ਬੱਚਾ ਬਿਨਾਂ ਪੜ੍ਹੇ ਹੀ ਅੱਗੇ ਦੀਆਂ ਜਮਾਤਾਂ 'ਚ ਚਲਾ ਜਾਂਦਾ ਹੈ ਤੇ ਇਹ ਚੈੱਕ ਹੀ ਨਹੀਂ ਹੋ ਪਾਉਂਦਾ ਕਿ ਉਸਨੂੰ ਕਿੰਨਾ ਆਉਂਦਾ ਹੈ। ਸਕੂਲਾਂ 'ਚ ਬੱਚੇ ਨੂੰ ਸਿੱਖਿਅਤ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਉਸਨੂੰ ਪੜ੍ਹਾਈ ਤਂੋ ਖਾਲੀ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਦੇਸ਼ ਦੀ ਤਰੱਕੀ ਤਾਂ ਹੀ ਹੋਵੇਗੀ ਜੇਕਰ ਸਾਰੇ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ।

ਅਮੀਰ ਤੇ ਗਰੀਬ ਵਰਗਾਂ ਦੇ ਬੱਚਿਆਂ ਲਈ ਬਰਾਬਰ ਦੇ ਸਕੂਲ ਹੋਣੇ ਚਾਹੀਦੇ ਹਨ, ਜਿੱਥੇ ਬੱਚੇ ਬਰਾਬਰ ਦੀ ਸਿੱਖਿਆ ਲੈ ਸਕਣ ਤੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਬਰਾਬਰ ਮੌਕੇ ਮਿਲ ਸਕਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਮੀਰ ਤੇ ਗਰੀਬ 'ਚ ਪਾੜਾ ਹੋਰ ਵਧਦਾ ਜਾਵੇਗਾ ਤੇ ਸਮਾਜ 'ਚ ਗੈਰਬਰਾਬਰੀ ਵਧੇਗੀ। ਅਮੀਰ-ਗਰੀਬ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ 'ਚ ਵੀ ਫਰਕ ਘਟਾਉਣਾ ਚਾਹੀਦਾ ਹੈ।
-ਮਾਸਟਰ ਰਾਮ ਲੁਭਾਇਆ, ਪਿੰਡ ਸਲਾਲਾ, ਆਦਮਪੁਰ

Comments

Leave a Reply