Tue,Aug 03,2021 | 07:37:45am
HEADLINES:

Punjab

ਟਿਕਟਾਂ ਦੀ ਲੜਾਈ : ਨੇਤਾਵਾਂ ਦੀ ਬਗਾਵਤ ਨੇ ਔਖੀ ਕੀਤੀ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਦੀ ਰਾਹ

ਟਿਕਟਾਂ ਦੀ ਲੜਾਈ : ਨੇਤਾਵਾਂ ਦੀ ਬਗਾਵਤ ਨੇ ਔਖੀ ਕੀਤੀ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਦੀ ਰਾਹ

ਚੰਡੀਗੜ। ਕਾਂਗਰਸ ਦੇ ਮੌਜੂਦਾ ਹਾਲਾਤ 2012 ਵਾਂਗ ਹੀ ਨਜ਼ਰ ਆ ਰਹੇ ਹਨ। ਉਸ ਸਮੇਂ ਪਾਰਟੀ ਵਿਚ ਟਿਕਟਾਂ ਨੂੰ ਲੈ ਕੇ ਭਾਰੀ ਖਿੱਚੋਤਾਣ ਦੇਖਣ ਨੂੰ ਮਿਲੀ ਸੀ, ਜਿਸਦੇ ਨਤੀਜੇ ਵਜੋਂ ਉਮੀਦਵਾਰਾਂ ਦੀ ਚੋਣ ਦਾ ਫੈਸਲਾ ਕਾਫੀ ਦੇਰੀ ਨਾਲ ਹੋਇਆ ਸੀ। ਜਿਸ ਤੋਂ ਬਾਅਦ ਟਿਕਟ ਨਾ ਮਿਲਣ 'ਤੇ ਕਈ ਕਾਂਗਰਸ ਆਗੂਆਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਨਤੀਜੇ ਵਜੋਂ ਕਾਂਗਰਸ ਨੂੰ 2012 ਦੀ ਚੋਣਾਂ 'ਚ ਹਾਰ ਦਾ ਮੂੰਹ ਦੇਖਣਾ ਪਿਆ।

ਹੁਣ 5 ਸਾਲ ਬਾਅਦ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਇਕ ਵਾਰ ਫਿਰ ਕਾਂਗਰਸ ਲਈ ਉਸੇ ਤਰ•ਾਂ ਦੇ ਹਾਲਾਤ ਪੈਦਾ ਹੋ ਰਹੇ ਹਨ। ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਅਜੇ ਵੀ ਉਮੀਦਵਾਰ ਤੈਅ ਨਹੀਂ ਕਰ ਸਕੀ ਹੈ। ਪਾਰਟੀ ਵਲੋਂ ਜਿਹੜੇ 61 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਵੀ ਗਿਆ ਹੈ, ਉਨ•ਾਂ ਵਿਚੋਂ ਵੀ ਕਈ ਦਾ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਈ ਵਿਧਾਨ ਸਭਾ ਸੀਟਾਂ 'ਤੇ ਕਾਂਗਰਸੀਆਂ ਨੇ ਪਾਰਟੀ ਉਮੀਦਵਾਰਾਂ ਖਿਲਾਫ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ।

ਮਨਪ੍ਰੀਤ ਨੂੰ ਬਠਿੰਡਾ ਸ਼ਹਿਰੀ ਤੋਂ ਟਿਕਟ ਮਿਲਣ ਦੇ ਨਾਲ ਹੀ ਲੋਕਲ ਲੀਡਰਸ਼ਿਪ 'ਚ ਵਿਰੋਧ
ਮਨਪ੍ਰੀਤ ਬਾਦਲ ਨੂੰ ਕਾਂਗਰਸ ਪਾਰਟੀ ਵਲੋਂ ਬਠਿੰਡਾ ਸ਼ਹਿਰੀ ਤੋਂ ਟਿਕਟ  ਮਿਲਣ ਦੇ ਨਾਲ ਹੀ ਉਥੇ ਦੀ ਲੋਕਲ ਲੀਡਰਸ਼ਿਪ 'ਚ ਝਗੜੇ ਵਾਲੇ ਹਾਲਾਤ ਪੈਦਾ ਹੋ ਰਹੇ ਹਨ। ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਗਰੁੱਪ ਦੇ ਕਈ ਵਰਕਰਾਂ ਨੇ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ ਨਾਲ ਮੀਟਿੰਗ ਕਰਕੇ ਆਪਣਾ ਵਿਰੋਧ ਜਤਾਇਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲੋਕਲ ਲੀਡਰਾਂ ਨੇ ਕਿਹਾ ਕਿ ਮਨਪ੍ਰੀਤ ਕਦੇ ਵੀ ਉਨ•ਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਧਾਰਮਿਕ ਪ੍ਰੋਗਰਾਮਾਂ 'ਚ ਸ਼ਾਮਲ ਨਹੀਂ ਹੋਏ।

ਲੋਕਲ ਲੀਡਰ ਜਿਨ•ਾਂ ਨੇ ਮਿਊਂਸੀਪਲ ਕੌਂਸਲ ਦੀਆਂ ਚੋਣਾਂ ਲੜੀਆਂ, ਨੇ ਕਿਹਾ ਕਿ ਮਨਪ੍ਰੀਤ ਨੇ ਕਦੇ ਵੀ ਉਨ•ਾਂ ਲਈ ਪ੍ਰਚਾਰ ਨਹੀਂ ਕੀਤਾ। ਸੁਰਿੰਦਰ ਸਿੰਗਲਾ ਜੋ ਕਿ ਖੁਦ ਪਾਰਟੀ ਟਿਕਟ ਲਈ ਦਾਅਵੇਦਾਰ ਸਨ, ਮਨਪ੍ਰੀਤ ਨੂੰ ਟਿਕਟ ਮਿਲਣ ਤੋਂ ਨਰਾਜ਼ ਹਨ।

ਅਮਲੋਹ 'ਚ ਵੀ ਬਗਾਵਤੀ ਸੁਰਾਂ ਤੇਜ਼ 
ਅਮਲੋਹ 'ਚ ਵੀ ਕਾਂਗਰਸੀਆਂ ਨੇ ਮੌਜੂਦਾ ਵਿਧਾਇਕ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਇਥੋਂ ਟਿਕਟ ਦੇ ਦਾਅਵੇਦਾਰ ਜਗਮੀਤ ਸਿੰਘ ਸਹੋਤਾ ਨੇ ਆਜ਼ਾਦਾ ਤੌਰ 'ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।

ਪੀਪੀਪੀ ਦੇ ਸਾਬਕਾ ਵਾਈਸ ਪ੍ਰਧਾਨ ਜਿਨ•ਾਂ ਨੇ ਮਨਪ੍ਰੀਤ ਦੇ ਨਾਲ ਹੀ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ, ਉਹ ਵੀ ਚੋਣਾਂ ਲੜਨ ਲਈ ਉਤਸੁਕ ਹਨ। ਉਹ ਵੀ ਪਿਛਲੇ ਇਕ ਸਾਲ ਤੋਂ ਇਸ ਏਰੀਆ 'ਚ ਪ੍ਰਚਾਰ ਕਰ ਰਹੇ ਹਨ। ਸਹੋਤਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪ੍ਰਸ਼ਾਂਤ ਭੂਸ਼ਣ ਸਰਕਾਰੀ ਤੇ ਪ੍ਰਾਈਵੇਟ ਏਜੰਸੀਆਂ ਵਲੋਂ ਕਰਵਾਏ ਸਰਵੇ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜਿਸ 'ਚ ਉਨ•ਾਂ ਦੇ ਨਾਂ ਨੂੰ ਮੈਰਿਟ ਦੇ ਅਧਾਰ 'ਤੇ ਪੇਸ਼ ਕੀਤਾ ਗਿਆ। ਉਨ•ਾਂ ਕਿਹਾ ਕਿ ਜੇਕਰ ਪਾਰਟੀ ਆਪਣੇ ਫੈਸਲੇ 'ਚ ਕੋਈ ਬਦਲਾਅ ਨਹੀਂ ਕਰਦੀ ਤਾਂ ਉਹ ਆਜ਼ਾਦਾਨਾ ਤੌਰ 'ਤੇ ਚੋਣ ਲੜਨ ਲਈ ਮਜਬੂਰ ਹੋਣਗੇ।

ਅਗਰਵਾਲ ਸਮਾਜ ਨੂੰ ਕੀਤਾ ਨਜ਼ਰਅੰਦਾਜ਼ 
ਅਗਰਵਾਲ ਸਭਾ ਦੇ ਪੰਜਾਬ ਪ੍ਰਧਾਨ ਨੇ ਵੀ ਕਾਂਗਰਸ ਵਲੋਂ ਉਮੀਦਵਾਰਾਂ ਦੀ ਜਾਰੀ ਲਿਸਟ 'ਚ ਅਗਰਵਾਲ ਸਮਾਜ ਨੂੰ ਨਜ਼ਰ ਅੰਦਾਜ਼ ਕਰਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ•ਾਂ ਕਿਹਾ ਕਿ ਪਹਿਲੀ ਲਿਸਟ 'ਚ ਅਗਰਵਾਲ ਸਮਾਜ 'ਚੋਂ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਉਨ•ਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਕਾਂਗਰਸ ਹਾਈਕਮਾਨ ਕੋਲ ਲੈ ਕੇ ਜਾਣਗੇ।

ਸੇਖੜੀ ਦੇ ਖਿਲਾਫ ਭਾਈ ਇੰਦਰ ਨੇ ਸਮਰਥਕਾਂ ਨਾਲ ਖੋਲਿ•ਆ ਮੋਰਚਾ
ਬਟਾਲਾ ਤੋਂ ਵਿਧਾਇਕ ਅਸ਼ਵਨੀ ਸੇਖੜੀ ਦੇ ਵੱਡੇ ਭਰਾ ਇੰਦਰ ਸੇਖੜੀ ਨੇ ਆਪਣੇ ਸਮਰਥਕਾਂ ਨਾਲ ਵਿਦਰੋਹ ਦਾ ਬਿਗੁਲ ਵਜਾ ਦਿੱਤਾ ਹੈ। ਉਨ•ਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਅਸ਼ਵਨੀ ਸੇਖੜੀ ਤੋਂ ਟਿਕਟ ਵਾਪਸ ਨਾ ਲਈ ਤਾਂ ਉਹ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ। ਪ੍ਰੈਸ ਕਲੱਬ 'ਚ ਐਂਟੀ ਸੇਖੀ ਧੜੇ ਦੇ ਮੈਂਬਰਾਂ ਨੇ ਕਿਹਾ ਕਿ ਕਈ ਵਾਰ ਹਾਈਕਮਾਨ ਨੂੰ ਸੇਖੜੀ ਦਾ ਕੱਚਾ ਚਿੱਠਾ ਦੇ ਕੇ ਦੱਸਿਆ ਹੈ ਕਿ ਉਹ ਆਪਣਾ ਅਧਾਰ ਖੋਹ ਚੁੱਕੇ ਹਨ।

ਉਥੇ ਹੀ ਇੰਦਰ ਸੇਖੜੀ ਨੇ ਕਿਹਾ ਕਿ ਭਾਵੇਂ ਅਸ਼ਵਨੀ ਉਨ•ਾਂ ਦਾ ਭਰਾ ਹੈ, ਪਰ ਪਿਛਲੇ 35 ਸਾਲਾਂ ਤੋਂ ਉਹ ਜਿਨ•ਾਂ ਵਰਕਰਾਂ ਨਾਲ ਚੱਲ ਰਹੇ ਹਨ, ਉਨ•ਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਣ ਦੇਣਗੇ। ਹਾਈਕਮਾਨ ਨੇ ਲੋਕਲ ਲੀਡਰਸ਼ਿਪ ਦਾ ਅਪਮਾਨ ਕਰਕੇ ਅਸ਼ਵਨੀ ਨੂੰ ਟਿਕਟ ਦਿੱਤੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜ਼ਰੂਰਤ ਪਈ ਤਾਂ ਅੰਗਦ ਨੇ ਵੱਡਾ ਭਰਾ ਦੱਸਿਆ, ਉਂਝ ਘਰ ਦੀਆਂ ਪੌੜੀਆਂ ਨੀਂ ਚੜਨ ਦਿੰਦੇ : ਸਤਬੀਰ
ਟਿਕਟਾਂ ਮਿਲਣ ਦੇ ਬਾਅਦ ਨਵਾਂਸ਼ਹਿਰ ਪੁੱਜੇ ਪੰਜਾਬ ਦੇ ਸਭ ਤੋਂ ਯੁਵਾ ਉਮੀਦਵਾਰ ਅੰਗਦ ਸਿੰੰਘ ਤੇ ਉਨ•ਾਂ ਦੀ ਮਾਂ ਵਿਧਾਇਕ ਗੁਰਇਕਬਾਲ ਕੌਰ ਦਾ ਸਮਰਥਕਾਂ ਨੇ ਸਵਾਗਤ ਕੀਤਾ। ਜ਼ਿਲ•ਾ ਕਾਂਗਰਸ ਪ੍ਰਧਾਨ ਸਤਬੀਰ ਸਿੰਘ ਵਲੋਂ ਉਨ•ਾਂ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰਨ ਦੇ ਸਵਾਲ 'ਤੇ ਅੰਗਦ ਨੇ ਕਿਹਾ ਕਿ ਸਤਬੀਰ, ਵਿਪਨ ਤਨੇਜਾ, ਕੁਲਬੀਰ ਖੱਟੜ ਆਦਿ ਸਾਰੇ ਕਾਂਗਰਸੀ ਹਨ, ਮਿਲ ਬੈਠ ਕੇ ਸਭ ਠੀਕ ਹੋ ਜਾਵੇਗਾ। 

ਉਧਰ ਸਤਬੀਰ ਸਿੰਘ ਤੇ ਵਿਪਨ ਤਨੇਜਾ ਨੇ ਸਮਝੌਤੇ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਹੁਣ ਅੰਗਦ ਨੂੰ ਉਸਦੀ ਜ਼ਰੂਰਤ ਹੈ ਤਾਂ ਉਨ•ਾਂ ਨੂੰ ਭਰਾ ਕਹਿ ਰਹੇ ਹਨ, ਉਂਝ ਉਨ•ਾਂ ਨੂੰ ਘਰ ਦੀਆਂ ਪੌੜੀਆਂ ਚੜ•ਨ ਨਹੀਂ ਦਿੰਦੇ। ਜ਼ਿਲ•ਾ ਪ੍ਰਧਾਨਗੀ ਦੇ ਮੁੱਦੇ 'ਤੇ ਵੀ ਅੰਗਦ ਤੇ ਰਾਣਾ ਨੇ ਉਨ•ਾਂ ਦਾ ਵਿਰੋਧ ਕੀਤਾ ਸੀ। ਵਿਪਨ ਤਨੇਜਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਉਨ•ਾਂ ਨੂੰ ਇਕ ਵੀ ਟਿਕਟ ਨਹੀਂ ਦਿੱਤੀ ਸੀ। ਜਦੋਂ ਆਪਣੀਆਂ ਚੋਣਾਂ ਆਈਆਂ ਤਾਂ ਰਿਸ਼ਤੇ ਨਾਤੇ ਯਾਦ ਆਉਣ ਲੱਗੇ। ਉਨ•ਾਂ ਕਿਹਾ ਕਿ ਹੁਣ ਉਹ ਅੰਗਦ ਦੀ ਮਦਦ ਨਹੀਂ ਕਰਨਗੇ।

ਧੂਰੀ 'ਚ ਗੋਲਡੀ ਦਾ ਵਿਰੋਧ, ਬਰਨਾਲਾ ਦੇ ਪੋਤੇ ਨੂੰ ਟਿਕਟ ਦੇਣ ਦੀ ਮੰਗ
ਕਾਂਗਰਸ ਦੀ ਪਹਿਲੀ ਲਿਸਟ ਦੇ ਬਾਅਦ ਹਲਕੇ 'ਚ ਬਗਾਵਤ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਜ਼ਿਲਾ ਸੰਗਰੂਰ ਦੇ ਧੂਰੀ ਬਲਾਕ ਪ੍ਰਧਾਨਾਂ ਸਣੇ ਪਾਰਟੀ ਦੇ ਵੱਖ ਵੱਖ ਨੇਤਾ ਧੂਰੀ ਸਥਿਤ ਸੁਰਜੀਤ ਸਿੰਘ ਬਰਨਾਲਾ ਦੇ ਬੇਟੇ ਗਗਨਜੀਤ ਸਿੰਘ ਬਰਨਾਲਾ ਦੇ ਘਰ ਇਕੱਠੇ ਹੋਏ। ਸਾਰਿਆਂ ਨੇ ਧੂਰੀ ਤੋਂ ਦਲਬੀਰ ਸਿੰਘ ਗੋਲਡੀ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਜਤਾਇਆ।

ਬਲਾਕ -1 ਦੇ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਸਹੀ ਹੱਕਦਾਰ ਸੁਰਜੀਤ ਸਿੰਘ ਬਰਨਾਲਾ ਦੇ ਪੋਤੇ ਸਿਮਰਪ੍ਰਤਾਪ ਸਿੰਘ ਸਨ। ਗੋਲਡੀ ਕਦੇ ਵੀ ਵਫਾਦਾਰ ਨਹੀਂ ਰਿਹਾ। ਪਾਰਟੀ ਤੁਰੰਤ ਹੀ ਉਮੀਦਵਾਰ ਬਦਲੇ। ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਉਹ ਵਰਕਰਾਂ ਤੇ ਨੇਤਾਵਾਂ ਦੀਆਂ ਭਾਵਨਾਵਾਂ ਤੋਂ  ਪਾਰਟੀ ਨੂੰ ਜਾਣੂ ਕਰਵਾਉਣਗੇ। 

ਡਾਬਰ ਦੇ ਖਿਲਾਫ ਲੱਕੀ, ਉਮੀਦਵਾਰ ਬਦਲੋ ਨਹੀਂ ਤਾਂ ਆਜ਼ਾਦ ਲੜਾਂਗੇ
ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਡਾਬਰ ਦੇ ਖਿਲਾਫ ਕਾਂਗਰਸ ਸਟੱਡੀ ਸਰਕਲ ਪੰਜਾਬ ਜਨਰਲ ਸੈਕਟਰੀ ਸੁਸ਼ੀਲ ਕਪੂਰ ਲੱਕੀ ਨੇ ਮੋਚਰਾ ਖੋਲ ਦਿੱਤਾ ਹੈ। ਲੱਕੀ ਚੋਪੜਾ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਨੂੰ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ ਕਿ ਸੁਰਿੰਦਰ ਡਾਬਰ ਨੂੰ ਟਿਕਟ ਨਾ ਦਿੱਤੀ ਜਾਵੇ, ਕਿਉਂਕਿ ਉਨ•ਾਂ ਨੇ ਹਮੇਸ਼ਾ ਹੀ ਯੂਥ ਨੂੰ ਕੱਟਣ ਦਾ ਕੰਮ ਕੀਤਾ ਹੈ। ਇਸ ਲਈ ਉਹ ਕਿਸੇ ਵੀ ਹਾਲਾਤ 'ਚ ਉਨ•ਾਂ ਦਾ ਸਾਥ ਨਹੀਂ ਦੇਣਗੇ। ਇਸਦੇ ਬਾਵਜੂਦ ਪਾਰਟੀ ਨੇ ਉੁਨ•ਾਂ ਨੂੰ ਅਣਦੇਖਿਆ ਕਰਕੇ ਡਾਬਰ ਨੂੰ ਟਿਕਟ ਦਿੱਤੀ। ਹੁਣ ਯੂਥ ਦੇ ਨਾਲ ਮਿਲ ਕੇ ਉਨ•ਾਂ ਨੇ ਫੈਸਲਾ ਲਿਆ ਹੈ ਕਿ ਉਹ ਆਜ਼ਾਦਾਨਾ ਤੌਰ ਡਾਬਰ ਦੇ ਖਿਲਾਫ ਚੋਣਾਂ ਲੜਨਗੇ।

ਲੱਕੀ ਦੇ ਅਨੁਸਾਰ ਵਿਧਾਇਕ ਡਾਬਰ ਨੇ ਹਰ ਮੋਰਚੇ 'ਤੇ ਉਨ•ਾਂ ਦਾ ਵਿਰੋਧ ਕੀਤਾ ਹੈ। ਇਥੋਂ ਤੱਕ ਕੇ ਯੂਥ ਇਲੈਕਸ਼ਨ 'ਚ ਉਨ•ਾਂ ਖਿਲਾਫ ਉਮੀਦਵਾਰ ਨੂੰ ਉਤਾਰਿਆ। ਕਈ ਥਾਈਂ ਹਾਈਕਮਾਨ ਤੋਂ ਉਨ•ਾਂ ਦਾ ਨਾਂ ਕੱਟਵਾਉਣ ਦੀ ਸਿਫਾਰਿਸ਼ ਵੀ ਕੀਤੀ। ਇਸ ਲਈ ਉਹ ਕਿਸੇ ਕੀਮਤ 'ਤੇ ਡਾਬਰ ਦਾ ਸਾਥ ਨਹੀਂ ਦੇਣਗੇ।

ਉਮੀਦਵਾਰਾਂ ਦੀ ਸੂਚੀ 'ਤੇ ਫਿਰ ਵਿਚਾਰ ਕਰੇ  ਕਾਂਗਰਸ : ਮਹਿਤਾ 
ਪੰਜਾਬ ਕਾਂਗਰਸ ਦੇ ਸਕੱਤਰ ਪਰਮਿੰਦਰ ਮਹਿਤਾ ਨੇ ਕਾਂਗਰਸ ਹਾਈਕਮਾਨ ਤੋਂ ਪਾਰਟੀ ਦਾ ਅਕਾਲੀਕਰਨ ਨਾ ਕਰਨ ਦੀ ਬੇਨਤੀ ਕੀਤੀ ਹੈ। ਲੁਧਿਆਣਾ ਦੇ ਦਰੇਸੀ 'ਚ ਪਾਰਟੀ ਵਰਕਰਾਂ ਨਾਲ ਹੰਗਾਮੀ ਮੀਟਿੰਗ 'ਚ ਮਹਿਤਾ ਨੇ ਕਿਹਾ ਕਿ ਪਹਿਲੀ ਸੂਚੀ 'ਚ ਭਾਈ ਭਤੀਜਾਵਾਦ ਦੀ ਬੂ ਆਉਂਦੀ ਹੈ।

ਏਆਈਸੀਸੀ ਤੇ ਪੀਪੀਸੀਸੀ ਤੇ 34 ਮੈਂਬਰ ਕਮੇਟੀ ਨੇ ਉਮੀਦਵਾਰ ਲਈ ਅਸਲੀ ਦਾਅਵੇਦਾਰਾਂ ਨਾਲ ਸਲਾਹ ਤੱਕ ਨਹੀਂ ਕੀਤੀ। ਇਸ ਨਾਲ ਵਫਾਦਾਰਾਂ ਨੇਤਾਵਾਂ 'ਚ ਰੋਸ ਹੈ। ਉਨ•ਾਂ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਜਿੱਤ ਯਕੀਨੀ ਕਰਨ ਵਾਲੇ ਨੇਤਾਵਾਂ ਨੂੰ ਹੀ ਟਿਕਟ ਦੇਣ ਤੇ ਆਪਣੀ ਸੂਚੀ 'ਤੇ ਪੁਨਰ ਵਿਚਾਰ ਕਰਨ ਤਾਂ ਕਿ ਕਾਂਗਰਸ ਨੂੰ ਲੈਣੇ ਦੇ ਦੇਣੇ ਨਾ ਪੈ ਜਾਣ।

ਪਾਤੜਾਂ 'ਚ ਨਿਰਮਲ ਸਿੰਘ ਦੇ ਵਿਰੋਧ 'ਚ ਬਾਜ਼ੀਗਰ ਭਾਈਚਾਰਾ
ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਦਾ ਇਲਾਕੇ 'ਚ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸੇਵਾ ਰਾਮ ਮਸ਼ਾਲ ਨੇ ਬਾਜ਼ੀਗਰ ਭਾਈਚਾਰੇ ਨਾਲ ਮਿਲ ਕੇ ਹਾਈਕਮਾਨ ਤੋਂ ਟਿਕਟ ਬਦਲਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਇਸਦੇ ਲਈ 19 ਤੱਕ ਦਾ ਸਮਾਂ ਦਿੱਤਾ ਹੈ। ਮਛਾਲ ਨੇ ਦੱਸਿਆ ਕਿ ਕੈਪਟਨ ਨੇ ਸ਼ੁਤਰਾਣਾ ਤੋਂ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ, ਪਰ ਉਨ•ਾਂ ਨਾਲ ਧੋਖਾ ਕੀਤਾ ਗਿਆ ਹੈ। ਹਾਈਕਮਾਨ ਦੀ ਇਸ ਕਾਰਵਾਈ ਨਾਲ  ਬਾਜ਼ੀਗਰ ਭਾਈਚਾਰੇ 'ਚ ਰੋਸ ਹੈ।

ਰਾਮਗੜੀਆ ਭਾਈਚਾਰੇ ਨੂੰ ਕੀਤਾ ਗਿਆ ਨਜ਼ਰਅੰਦਾਜ਼ : ਹੰਸਪਾਲ
ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਉਮੀਦਵਾਰਾਂ ਦੀ ਜਾਰੀ ਲਿਸਟ 'ਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਹੰਸਪਾਲ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ 'ਚ ਜੱਟ ਸਿੱਖਾਂ ਦਾ ਜ਼ਿਆਦਾ ਪ੍ਰਭਾਵ ਹੈ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਾਲਾਂ ਤੋਂ ਸਮਰਥਨ ਦਿੰਦੀ ਆਈ ਰਾਮਗੜੀਆ ਭਾਈਚਾਰੇ ਨੂੰ ਲਿਸਟ 'ਚ ਕੋਈ ਥਾਂ ਨਹੀਂ ਦਿੱਤੀ ਗਈ। ਹੰਸਪਾਲ ਨੇ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੀ ਰਾਮਗੜੀਆ ਭਾਈਚਾਰੇ 'ਚੋਂ ਹੀ ਸਨ, ਪਰ ਇਸ ਵਾਰ ਰਾਮਗੜੀਆ ਭਾਈਚਾਰੇ ਨੂੰ ਇਕ ਵੀ ਟਿਕਟ ਨਹੀਂ ਦਿੱਤੀ ਗਈ।

ਹੰਸਪਾਲ ਨੇ ਕਿਹਾ ਕਿ 61 ਸੀਟਾਂ 'ਚੋਂ 44 ਫੀਸਦੀ ਜੱਟ ਸਿੱਖਾਂ, 19 ਫੀਸਦੀ ਹਿੰਦੂਆਂ ਤੇ 26 ਫੀਸਦੀ ਸੀਟਾਂ ਦਲਿਤਾਂ ਨੂੰ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਉਨ•ਾਂ ਦੇ ਭਾਈਚਾਰੇ ਦੀ ਅੰਮ੍ਰਿਤਸਰ, ਰੋਪੜ, ਲੁਧਿਆਣਾ ਤੇ ਮੋਹਾਲੀ 'ਚ ਕਾਫੀ ਅਬਾਦੀ ਹੈ।  ਰੋਪੜ ਤੇ ਖਰੜ ਤੋਂ ਟਿਕਟ ਲਈ ਦਾਅਵੇਦਾਰ ਰਾਜਪਾਲ ਨੇ ਕਿਹਾ ਕਿ ਜੇਕਰ ਉਨ•ਾਂ ਨੂੰ ਸਿਆਸੀ ਤੌਰ 'ਤੇ ਨੁਮਾਇੰਦਗੀ ਨਹੀਂ ਦਿੱਤੀ ਜਾਵੇਗੀ ਤਾਂ ਉਹ ਆਪਣੇ ਸਮਾਜ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਲਈ ਕਿਵੇਂ ਕਹਿਣਗੇ?

Comments

Leave a Reply