Tue,Aug 03,2021 | 05:25:18am
HEADLINES:

Punjab

ਜਲੰਧਰ 'ਚ ਬਸਪਾ ਦਾ ਪ੍ਰਦਰਸ਼ਨ, ਹੋਇਆ ਭਾਰੀ ਇਕੱਠ

ਜਲੰਧਰ 'ਚ ਬਸਪਾ ਦਾ ਪ੍ਰਦਰਸ਼ਨ, ਹੋਇਆ ਭਾਰੀ ਇਕੱਠ

ਪੋਸਟ ਮੈਟ੍ਰਿਕ ਸਕਾਲਰਸ਼ਿਪ, ਹਾਥਰਸ ਹੱਤਿਆ ਕੇਸ, ਖੇਤੀ ਕਾਨੂੰਨ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਾਉਣ ਆਦਿ ਮੁੱਦਿਆਂ ਨੂੰ ਲੈ ਕੇ 28 ਅਕਤੂਬਰ ਨੂੰ ਬਸਪਾ ਵੱਲੋਂ ਜਲੰਧਰ ਦੇ ਬੂਟਾ ਮੰਡੀ ਖੇਤਰ 'ਚ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਰੂਪ 'ਚ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਵਿਪੁਲ ਕੁਮਾਰ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕੀਤੀ।

ਬਸਪਾ ਵਰਕਰਾਂ ਦਾ ਵਿਸ਼ਾਲ ਇਕੱਠ ਬੂਟਾ ਮੰਡੀ ਵਿਖੇ ਹੋਇਆ, ਜਿੱਥੇ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਬਸਪਾ ਨੇ ਚਾਰਾ ਮੰਡੀ ਤੋਂ ਅੰਬੇਡਕਰ ਚੌਕ ਤੱਕ ਵਿਸ਼ਾਲ ਰੋਸ਼ ਮਾਰਚ ਕੀਤਾ। ਇਸ ਦੌਰਾਨ ਬਸਪਾ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਗਈ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬੈਨੀਵਾਲ ਨੇ ਕਿਹਾ ਕਿ ਅੱਜ ਪੰਜਾਬ 'ਚ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ। ਦਲਿਤਾਂ ਦੇ ਨਾਂ 'ਤੇ ਯਾਤਰਾ ਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਨੂੰ ਫੁੱਲ ਮਾਲਾ ਪਹਿਨਾਉਣ ਦੇ ਮਾਮਲੇ ਨੂੰ ਮੁੱਦਾ ਬਣਾਉਣਾ ਭਾਜਪਾ ਦੀ ਰਾਜਨੀਤਿਕ ਅਸਫਲਤਾ ਹੈ। ਇਸ ਨੂੰ ਲੁਕਾਉਣ ਲਈ ਭਾਜਪਾ ਦੇ ਛੋਟੇ ਵਰਕਰ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਤੇ ਪ੍ਰਧਾਨ ਸੇਵਕ ਤੱਕ ਝੂਠ ਬੋਲ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਵਿਪੁਲ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਪਿਛਲੇ 73 ਸਾਲਾਂ ਤੋਂ ਲਗਾਤਾਰ ਓਬੀਸੀ ਵਰਗਾਂ ਨਾਲ ਧੱਕਾ ਹੋ ਰਿਹਾ ਹੈ। ਹਾਲੇ ਤੱਕ ਪੰਜਾਬ 'ਚ ਮੰਡਲ ਕਮਿਸਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਹੈ।

ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਨੂੰ ਲਲਕਾਰਦਿਆਂ ਕਿਹਾ ਕਿ ਪੌਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਘਪਲੇਬਾਜ਼ ਮੰਤਰੀ ਸਾਧੂ ਸਿੰਘ ਧਰਮਸੋਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਤਿਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕਰ ਰਿਹਾ ਹੈ ਅਤੇ ਇਸ ਵਿਵਾਦਮਈ ਮਾਮਲੇ 'ਚ ਪੰਥਕ ਧਿਰਾਂ, ਐੱਸਜੀਪੀਸੀ, ਸਤਿਕਾਰ ਕਮੇਟੀਆਂ ਅਤੇ ਅਕਾਲੀ ਦਲ ਚੁੱਪ ਬੈਠਾ ਹੈ, ਜਿਸ ਤੋਂ ਲਗਦਾ ਹੈ ਕਿ ਕਾਂਗਰਸ ਨੇ ਸਭ ਨੂੰ ਖਰੀਦ ਲਿਆ ਹੈ, ਪਰ ਬਸਪਾ ਪੰਜਾਬ 'ਚ ਗੁਰੂਆਂ ਤੇ ਮਹਾਪੁਰਸ਼ਾਂ ਦਾ ਅਪਮਾਨ ਨਹੀਂ ਹੋਣ ਦੇਵੇਗੀ।

ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਚਰਿੱਤਰ ਗੁਰੂ ਦੀ ਸੋਚ ਤੋਂ ਉਲਟ ਹੈ। ਕਾਂਗਰਸ ਵੱਲੋਂ ਅਜਿਹੀ ਬਿਆਨਬਾਜ਼ੀ ਇੱਕ ਸਾਜ਼ਿਸ਼ ਦਾ ਹਿੱਸਾ ਹੈ, ਜੋ ਪੰਜਾਬ ਦਾ ਮਾਹੌਲ ਖਰਾਬ ਕਰਕੇ ਮੁੜ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਵਾਲੀ ਹੈ। ਸ. ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ 'ਚ ਲਗਾਤਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿੱਤ, ਮੰਡਲ ਕਮਿਸਨ ਰਿਪੋਰਟ ਲਈ, ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਹਿੱਤ, ਕਿਸਾਨਾਂ ਦੇ ਸਮਰਥਨ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਆਦਿ ਲਗਾਤਾਰ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਦਲਿਤਾਂ, ਪੱਛੜੇ ਵਰਗਾਂ, ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਨਹੀਂ ਮਿਲ ਜਾਂਦੇ। ਪ੍ਰਦਰਸ਼ਨ ਦੌਰਾਨ ਮੰਚ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕੀਤਾ।

ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਡਾ. ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਪਰਮਜੀਤ ਮੱਲ, ਐਡਵੋਕੇਟ ਵਿਜੈ ਬੱਧਣ, ਰਾਜੇਸ਼ ਕੁਮਾਰ, ਡਾ. ਸੁਖਬੀਰ ਸਲਾਰਪੁਰ, ਰਾਜਿੰਦਰ ਰੀਹਲ, ਪੀਡੀ ਸ਼ਾਂਤ, ਅੰਮ੍ਰਿਤਪਾਲ ਭੋਂਸਲੇ, ਵਿਜੈ ਯਾਦਵ, ਤਰਸੇਮ ਥਾਪਰ,  ਜਗਦੀਸ਼ ਸ਼ੇਰਪੁਰੀ, ਸਵਰਨ ਸਿੰਘ ਕਲਿਆਣ, ਜਤਿੰਦਰ ਕੁਮਾਰ ਹੈਪੀ, ਦਵਿੰਦਰ ਗੋਗਾ, ਰਣਜੀਤ ਕੁਮਾਰ, ਸੋਮ ਲਾਲ, ਵਰਿੰਦਰ ਕੁਮਾਰ, ਜਸਵੰਤ ਰਾਏ, ਦੇਵ ਰਾਜ ਸੁਮਨ, ਸੁਖਵਿੰਦਰ ਬਿੱਟੂ, ਰਾਜਕੁਮਾਰ ਭੁੱਟੋਂ, ਬਲਵਿੰਦਰ ਬਾਊਪੁਰ, ਸੁਭਾਸ਼ ਚੰਦਰ, ਚਰਨਜੀਤ ਨਾਹਰ, ਲਲਿਤ ਕੁਮਾਰ, ਸੁਖ ਰਾਮ ਚੌਹਾਨ, ਰਾਮ ਸਰੂਪ ਚੰਬਾ, ਖੁਸ਼ੀ ਰਾਮ, ਸਤਪਾਲ ਬੱਧਨ, ਸਤਪਾਲ ਪਾਲਾ, ਬਲਵਿੰਦਰ ਰੱਲ, ਅਸ਼ੋਕ ਸੰਧੂ,  ਕੁਲਦੀਪ ਬੰਗੜ, ਵਿਨੇ ਕੁਮਾਰ, ਹਰਮੇਸ਼ ਲਾਲ, ਪੰਮੀ ਰੁੜਕ ਆਦਿ ਵੱਡੀ ਗਿਣਤੀ 'ਚ ਬਸਪਾ ਵਰਕਰ ਤੇ ਸਮਰਥਕ ਸ਼ਾਮਲ ਸਨ।

Comments

Leave a Reply