Tue,Aug 03,2021 | 05:19:58am
HEADLINES:

India

ਆਦੀਵਾਸੀ ਮਹਿਲਾ ਨੇ ਖੁਦ ਬਲੇਡ ਨਾਲ ਕੁੱਖ ਚੀਰ ਕੇ ਦਿੱਤਾ ਬੱਚੇ ਨੂੰ ਜਨਮ

ਆਦੀਵਾਸੀ ਮਹਿਲਾ ਨੇ ਖੁਦ ਬਲੇਡ ਨਾਲ ਕੁੱਖ ਚੀਰ ਕੇ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ। ਕਦੋਂ ਤੱਕ ਪ੍ਰਸ਼ਾਸਨ ਦੀ ਅਣਦੇਖੀ ਨਾਲ ਲੋਕਾਂ ਨੂੰ ਆਪਣੀ ਜ਼ਿੰਦਗੀ ਇੰਝ ਹੀ ਜੀਣੀ ਪਵੇਗੀ। ਰੋਜ਼ਮਰਾ ਦੀ ਸਹੂਲਤ ਵੀ ਆਮ ਜਨਤਾ ਨੂੰ ਨਹੀਂ ਮਿਲ ਰਹੀ ਹੈ।

ਤਾਜ਼ਾ ਮਾਮਲਾ ਆਂਧਰ ਪ੍ਰਦੇਸ਼ ਦੇ ਮਾਰੇਡੂਮਿਲੀ ਮੰਡਲ ਦਾ ਹੈ, ਜਿਥੇ ਗਰਭਵਤੀ ਮਹਿਲਾ ਨੇ ਸਮੇਂ ਤੋਂ ਪਹਿਲਾਂ ਹਸਪਤਾਲ ਨਾ ਪਹੁੰਚ ਸਕਣ ਦੇ ਚਲਦਿਆਂ ਖੁਦ ਹੀ ਬਲੇਡ ਨਾਲ ਡਲਿਵਰੀ ਕਰ ਲਈ।

ਮੀਡੀਆ ਰਿਪੋਰਟਾਂ ਅਨੁਸਾਰ ਮਹਿਲਾ ਨੇ ਆਪਣੇ ਬੱਚੇ ਦੀ ਡਲਿਵਰੀ ਲਈ ਆਪਣੀ ਕੁੱਖ ਨੂੰ ਬਲੇਡ ਨਾਲ ਚੀਰ  ਦਿੱਤਾ। ਇਹ ਘਟਨਾ 23 ਦਸੰਬਰ ਨੂੰ ਈਸਟ ਗੋਦਾਵਰੀ ਜ਼ਿਲੇ 'ਚ ਹੋਈ। ਆਦਿਵਾਸੀ ਮਹਿਲਾ ਦਾ ਨਾਂ ਲਕਸ਼ਮੀ ਹੈ ਤੇ ਉਸਨੇ ਆਪਣੇ ਪਤੀ ਨਾਲ ਮੇਰੁਡੂਮਿਲੀ ਮੰੰਡਲ 'ਚ ਆਪਣੇ ਪਿੰਡ ਕਿੰਦੁਕੁਰੂ ਤੋਂ 10 ਕਿਲੋਮੀਟਰ ਦੂਰ ਸਰਕਾਰੀ ਹਸਪਤਾਲ ਜਾਣ ਲਈ ਪੈਦਲ ਚੱਲਣਾ ਸ਼ੁਰੂ ਕੀਤਾ।

ਪਰ ਰਸਤੇ 'ਚ ਹੀ ਉਸਨੂੰ ਲੇਬਰ ਪੇਨ ਸ਼ੁਰੂ ਹੋ ਗਈ, ਜਿਸਦੇ ਬਾਅਦ ਮਹਿਲਾ ਕੋਲ ਬਲੇਡ ਦੀ ਵਰਤੋਂ ਕਰਕੇ ਡਲਿਵਰੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਾਅਦ 'ਚ ਮਹਿਲਾ ਦੇ ਪਤੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ 108 ਐਂਬੂਲੈਂਸ ਨੂੰ ਫੋਨ ਕੀਤਾ ਤੇ ਨੇੜਲੇ ਹਸਪਤਾਲ ਭਰਤੀ ਕਰਵਾਇਆ।

ਘਟਨਾ ਦੇ ਬਾਅਦ ਜ਼ਿਲਾ ਮੈਡੀਕਲ ਤੇ ਹੈਲਥ ਅਫਸਰ ਡਾਕਟਰ ਕੇ ਚੰਦਰਿਹਾ ਨੇ ਕਿਹਾ ਕਿ ਆਦਿਵਾਸੀਆਂ 'ਚ ਇਸ ਤਰਾਂ ਦੀ ਡਲਿਵਰੀ ਆਮ ਗੱਲ ਹੈ। ਫਿਲਹਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਅਣਦੇਖੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। 

ਕੁਝ ਮਹੀਨੇ ਪਹਿਲਾਂ ਉੜੀਸਾ 'ਚ ਦਾਨਾ ਮਾਂਝੀ ਨਾਂ ਦੇ ਇਕ ਵਿਅਕਤੀ ਨੂੰ ਐਂਬੂਲੈਂਸ ਨਾ ਮਿਲਣ ਦੇ ਕਾਰਨ ਆਪਣੀ ਪਤਨੀ ਦੀ ਲਾਸ਼ ਨੂੰ ਮੋਢਿਆਂ 'ਤੇ ਰੱਖ ਕੇ ਪੈਦਲ ਜਾਂਦੇ ਹੋਏ ਦੇਖਿਆ ਗਿਆ ਸੀ।

Comments

Leave a Reply