Sun,May 16,2021 | 01:12:25am
HEADLINES:

India

ਪੰਜਾਬ ਸਮੇਤ ਉਤਰੀ ਭਾਰਤ 'ਚ ਡੂੰਘਾ ਹੋ ਸਕਦਾ ਹੈ ਬਿਜਲੀ ਸੰਕਟ

ਪੰਜਾਬ ਸਮੇਤ ਉਤਰੀ ਭਾਰਤ 'ਚ ਡੂੰਘਾ ਹੋ ਸਕਦਾ ਹੈ ਬਿਜਲੀ ਸੰਕਟ

ਕੁੱਲੂ। ਹਿਮਾਚਲ 'ਚ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਬਾਰਿਸ਼ ਨਾ ਹੋਣ ਤੇ ਠੰਡ ਵਧਣ ਦੇ ਕਾਰਨ ਨਦੀ ਨਾਲਿਆਂ ਦੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਬਿਜਲੀ ਪ੍ਰਾਜੈਕਟਾਂ 'ਚ ਉਤਪਾਦਨ 80 ਫੀਸਦੀ ਤੱਕ ਡਿਗ ਪਿਆ ਹੈ। ਆਉਣ ਵਾਲੇ ਦਿਨਾਂ 'ਚ ਹਿਮਾਚਲ ਪ੍ਰਦੇਸ਼ ਸਣੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਤੇ ਚੰਡੀਗੜ 'ਚ ਬਿਜਲੀ ਦਾ ਸੰਕਟ ਡੂੰਘਾ ਹੋ ਸਕਦਾ ਹੈ।

ਸੂਬੇ ਦੀ ਸਭ ਤੋਂ ਵੱਡੀ 1500 ਮੈਗਾਵਾਟ ਦੀ ਨਾਥਪਾ ਝਾਕੜੀ ਪ੍ਰਾਜੈਕਟ 'ਚ 36 ਮਿਲੀਅਨ ਯੂਨਿਟ ਦੀ ਥਾਂ ਰੋਜ਼ 7 ਮਿਲੀਅਨ ਯੂਨਿਟ ਉਤਪਾਦਨ ਹੀ ਹੋ ਪਾ ਰਿਹਾ ਹੈ। ਸਤਲੁਜ ਦਾ ਪੱਧਰ ਘਟਣ ਨਾਲ ਇਸ ਨਦੀ 'ਤੇ ਬਣੇ 412 ਮੈਗਾਵਾਟ ਦੇ ਰਾਮਪੁਰ ਪ੍ਰਾਜੈਕਟ 'ਚ ਵੀ 80 ਫੀਸਦੀ ਉਤਪਾਦਨ ਘਟ ਗਿਆ ਹੈ।

ਰਾਮਪੁਰ ਪ੍ਰਾਜੈਕਟ 'ਚ ਰੋਜ਼ਾਨਾ 10 ਮਿਲੀਅਨ ਯੂਨਿਟ ਬਿਜਲੀ ਪੈਦਾ ਹੁੰਦੀ ਹੈ, ਜਦੋਂਕਿ ਅੱਜਕਲ ਉਤਪਾਦਨ ਸਿਮਟ ਕੇ 2 ਮਿਲੀਅਨ ਯੂਨਿਟ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਦੇ ਵੱਡੇ ਪਾਵਰ ਪ੍ਰਾਜਕੈਟਾਂ ਤੋਂ ਉਤਰੀ ਗਰਿਡ ਨੂੰ ਬਿਜਲੀ ਦਿੱਤੀ ਜਾਂਦੀ ਹੈ, ਜਿਥੋਂ ਉਤਰੀ ਸੂਬਿਆਂ ਨੂੰ ਬਿਜਲੀ ਸਪਲਾਈ ਹੁੰਦੀ ਹੈ। 126 ਲਾਰਜੀ ਪ੍ਰਾਜੈਕਟ 'ਚ 138 ਮੈਗਾਵਾਟ ਤੱਕ ਬਿਜਲੀ ਦਾ ਉਤਪਾਦਨ ਹੁੰਦਾ ਹੈ, ਜੋ ਦਸੰਬਰ 'ਚ ਘਟ ਕੇ ਸਿਰਫ 25 ਮੈਗਾਵਾਟ ਤੱਕ ਰਹਿ ਗਿਆ ਹੈ।

Comments

Leave a Reply