Tue,Aug 03,2021 | 06:39:22am
HEADLINES:

India

ਸਰਵੇ 'ਚ ਖੁਲਾਸਾ : ਭ੍ਰਿਸ਼ਟਾਚਾਰ ਦੇ 19 ਫੀਸਦੀ ਮਾਮਲਿਆਂ 'ਚ ਹੀ ਹੁੰਦੀ ਹੈ ਸਜ਼ਾ

ਸਰਵੇ 'ਚ ਖੁਲਾਸਾ : ਭ੍ਰਿਸ਼ਟਾਚਾਰ ਦੇ 19 ਫੀਸਦੀ ਮਾਮਲਿਆਂ 'ਚ ਹੀ ਹੁੰਦੀ ਹੈ ਸਜ਼ਾ

ਨਵੀਂ ਦਿੱਲੀ। ਜਾਂਚ ਏਜੰਸੀਆਂ ਵਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਹਰ ਸੌ ਮਾਮਲਿਆਂ 'ਚੋਂ ਸਿਰਫ 19 ਮਾਮਲਿਆਂ 'ਚ ਹੀ ਦੋਸ਼ੀ ਨੂੰ ਸਜ਼ਾ ਹੋ ਸਕੀ ਹੈ। ਇਕ ਸਵੈਮ ਸੇਵੀ ਸੰਸਥਾ ਵਲੋਂ ਪਿਛਲੇ 15 ਸਾਲਾਂ ਦੇ ਅਪਰਾਧਿਕ ਅੰਕੜਿਆਂ ਦੇ ਸਰਵੇ 'ਚ ਇਨਾਂ ਹੈਰਾਨ ਕਰਨ ਵਾਲੇ ਤੱਥਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। 

ਕਾਮਨ ਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਵਲੋਂ 2001 ਤੋਂ 2015 ਤੱਕ ਦੇ ਐਨਸੀਆਰਬੀ ਦੇ ਅੰਕੜਿਆਂ ਨੂੰ ਖੰਗਾਲ ਕੇ ਜੋ ਨਤੀਜੇ ਸਾਹਮਣੇ ਆਏ ਉਸਦੇ ਮੁਤਾਬਿਕ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸਜ਼ਾ ਦਿਵਾਉਣ 'ਚ ਸਭ ਤੋਂ ਜ਼ਿਆਦਾ ਵਧੀਆ ਹਾਲਤ ਪੰਜਾਬ ਦੀ ਹੈ। ਪੰਜਾਬ 'ਚ ਮਾਮਲਾ ਦਰਜ ਹੋਣ 'ਤੇ 36.58 ਫੀਸਦੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ। ਜਦੋਂਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਅਦਾਲਤਾਂ 'ਚ ਸੁਣਵਾਈ ਦਾ ਰਾਸ਼ਟਰੀ ਔਸਤ ਲਗਭਗ 35 ਫੀਸਦੀ ਹੈ।

ਵੱਖ ਵੱਖ ਜਾਂਚ ਏਜੰਸੀਆਂ ਵਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਅਦਾਲਤ ਤੋਂ ਸਿਰਫ 31 ਫੀਸਦੀ ਲੋਕਾਂ ਨੂੰ ਸਜ਼ਾ ਹੋਈ ਹੈ। ਇਨਾਂ 15 ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ 69 ਫੀਸਦੀ (29,591) ਲੋਕਾਂ ਨੂੰ ਬਰੀ ਕਰ ਦਿੱਤਾ ਗਿਆ। 

ਗੋਆ, ਮਣੀਪੁਰ ਤੇ ਤ੍ਰਿਪੁਰਾ ਵਰਗੇ ਸੂਬਿਆਂ 'ਚ ਭ੍ਰਿਸ਼ਟਾਚਾਰ ਦੇ 100 ਫੀਸਦੀ ਦੋਸ਼ ਬਰੀ ਹੋ ਜਾਂਦੇ ਹਨ। ਇਨਾਂ ਸੂਬਿਆਂ 'ਚ ਸਾਰੇ 30 ਦੋਸ਼ੀਆਂ ਨੂੰ ਛੱਡ ਦਿੱਤਾ ਗਿਆ ਹੈ। 

ਅਕਸਰ ਦੇਖਿਆ ਗਿਆ ਹੈ ਕਿ ਜਾਂਚ ਏਜੰਸੀਆਂ ਹਰ ਦਰਜ ਕੇਸ 'ਚ ਦੋਸ਼ ਪੱਤਰ ਦਾਇਰ ਕਰਨ ਲਾਇਕ ਸਬੂਤ ਪੇਸ਼ ਹੀ ਨਹੀਂ ਕਰ ਪਾਉਂਦੀਆਂ। ਕਈ ਵਾਰ ਐਫਆਈਆਰ 'ਚ ਲਗਾਏ ਗਏ ਦੋਸ਼ਾਂ ਦੇ ਸਮਰਥਨ 'ਚ ਉਨਾਂ ਕੋਲ ਕੋਈ ਸਬੂਤ ਵੀ ਨਹੀਂ ਹੁੰਦੇ। ਭ੍ਰਿਸ਼ਟਾਚਾਰ ਦੇ ਮਾਮਲੇ ਅਦਾਲਤੀ ਸੁਣਵਾਈ ਤੱਕ ਪਹੁੰਚਣ ਦੇ ਮਾਮਲਿਆਂ 'ਚ ਕੇਰਲ ਦੀ ਹਾਲਤ ਬਹੁਤ ਹੀ ਵਧੀਆ ਹੈ। ਸਾਲ 2001-15 ਵਿਚਾਲੇ ਕੇਰਲ 'ਚ 62 ਫੀਸਦੀ ਮਾਮਲਿਆਂ ਦੀ ਅਦਾਲਤ 'ਚ ਸੁਣਵਾਈ ਹੋਈ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਸਜ਼ਾ ਪਾਉਣ ਵਾਲਿਆਂ ਦਾ ਫੀਸਦੀ 24.35 ਫੀਸਦੀ ਹੀ ਹੈ।

Comments

Leave a Reply