Fri,Sep 17,2021 | 12:27:12pm
HEADLINES:

India

ਪਰਿਵਾਰ ਨੇ ਘਰ ਗਹਿਣੇ ਰੱਖ ਕੇ ਪੜ੍ਹਨ ਭੇਜੀ ਸੀ ਬੇਟੀ, ਸਕਾਲਰਸ਼ਿਪ ਨਾ ਮਿਲਣ 'ਤੇ ਵਿਦਿਆਰਥਣ ਖੁਦਕੁਸ਼ੀ ਕਰ ਗਈ

ਪਰਿਵਾਰ ਨੇ ਘਰ ਗਹਿਣੇ ਰੱਖ ਕੇ ਪੜ੍ਹਨ ਭੇਜੀ ਸੀ ਬੇਟੀ, ਸਕਾਲਰਸ਼ਿਪ ਨਾ ਮਿਲਣ 'ਤੇ ਵਿਦਿਆਰਥਣ ਖੁਦਕੁਸ਼ੀ ਕਰ ਗਈ

ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਹਾਲਾਤ ਕਈ ਵਾਰ ਉਨ੍ਹਾਂ ਦੀਆਂ ਜਾਨਾਂ ਵੀ ਲੈ ਲੈਂਦੇ ਹਨ। ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਸਕਾਲਰ ਰੋਹਿਤ ਵੇਮੂਲਾ ਨੂੰ ਜਿਸ ਤਰ੍ਹਾਂ ਪੜ੍ਹਾਈ ਜਾਰੀ ਰੱਖਣ ਲਈ ਸਕਾਲਰਸ਼ਿਪ ਨਹੀਂ ਮਿਲੀ ਸੀ, ਉਸੇ ਤਰ੍ਹਾਂ ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਦੀ ਏਸ਼ਵਰਯਾ ਨਾਲ ਹੋਇਆ। ਅਜਿਹੇ 'ਚ ਹਾਲਾਤ ਤੋਂ ਤੰਗ ਹੋ ਕੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮਨ 'ਚ ਪੜ੍ਹਨ ਵਾਲੀ ਇਸ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ।

ਆਪਣੇ ਸੁਸਾਈਡ ਨੋਟ 'ਚ ਏਸ਼ਵਰਯਾ ਨੇ ਲਿਖਿਆ ਕਿ ਉਸਦਾ ਪਰਿਵਾਰ ਉਸਦੀ ਸਿੱਖਿਆ ਦਾ ਖਰਚ ਨਹੀਂ ਚੁੱਕ ਸਕਦਾ ਸੀ। ਉਹ ਆਪਣੇ ਪਰਿਵਾਰ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਅਤੇ ਬਿਨਾਂ ਸਿੱਖਿਆ ਦੇ ਜੀਊਣਾ ਨਹੀਂ ਚਾਹੁੰਦੀ ਸੀ। ਵਿਦਿਆਰਥਣ ਵੱਲੋਂ ਆਰਥਿਕ ਪਰੇਸ਼ਾਨੀ 'ਚ ਆਪਣੀ ਜਾਨ ਲੈਣ ਦਾ ਕਦਮ ਚੁੱਕਿਆ ਗਿਆ।

ਏਸ਼ਵਰਯਾ ਦਾ ਪਰਿਵਾਰ ਗਰੀਬ ਹੈ। ਬੇਟੀ ਉੱਚ ਸਿੱਖਿਆ ਪ੍ਰਾਪਤ ਕਰੇ, ਇਸਦੇ ਲਈ ਪਰਿਵਾਰ ਨੇ ਆਪਣਾ ਘਰ ਗਹਿਣੇ ਰੱਖ ਕੇ ਉਸਨੂੰ ਪੜ੍ਹਨ ਲਈ ਭੇਜਿਆ ਸੀ। ਉਸਦੀ ਮੌਤ ਤੋਂ ਬਾਅਦ ਕਈ ਜਗ੍ਹਾ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥਣ ਲਈ ਨਿਆਂ ਦੀ ਮੰਗ ਕਰਦੇ ਹੋਏ ਇਸਨੂੰ 'ਸੰਸਥਾਗਤ ਹੱਤਿਆ' ਕਹਿ ਰਹੇ ਹਨ। ਏਸ਼ਵਰਯਾ 12ਵੀਂ ਕਲਾਸ 'ਚੋਂ ਟਾਪਰ ਰਹੀ ਸੀ। ਵਿਦਿਆਰਥੀ ਸੰਗਠਨ ਦਾ ਕਹਿਣਾ ਹੈ ਕਿ ਏਸ਼ਵਰਯਾ ਸਾਇੰਸ ਐਂਡ ਟੈਕਨੋਲਾਜੀ ਮਿਨੀਸਟਰੀ ਤੋਂ ਇੰਸਪਾਇਰ ਸਕਾਲਰਸ਼ਿਪ ਪ੍ਰਾਪਤ ਕਰ ਰਹੀ ਸੀ।

ਹਾਲਾਂਕਿ ਸਕਾਲਰਸ਼ਿਪ 'ਚ ਮਾਰਚ ਮਹੀਨੇ ਤੋਂ ਹੀ ਦੇਰੀ ਹੋ ਰਹੀ ਸੀ, ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ। ਵਿਦਿਆਰਥਣ ਨੇ ਕਿਹਾ ਸੀ ਕਿ ਉਸਦੇ ਕੋਲ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ ਅਤੇ ਨਾ ਹੀ ਲੈਪਟਾਪ ਹੈ। ਇਸ ਲਈ ਉਹ ਆਨਲਾਈਨ ਕਲਾਸ ਨਹੀਂ ਲਗਾ ਸਕਦੀ। ਇਸ ਕਰਕੇ ਉਹ ਕਾਫੀ ਪਰੇਸ਼ਾਨ ਸੀ।

Comments

Leave a Reply