Sun,May 16,2021 | 02:34:20am
HEADLINES:

India

ਯੂਪੀ 'ਚ ਦਲਿਤ ਪ੍ਰਧਾਨ ਦੇ ਪਤੀ ਨੂੰ ਅੱਗ ਲਗਾ ਕੇ ਜੀਊਂਦਾ ਸਾੜ ਦਿੱਤਾ

ਯੂਪੀ 'ਚ ਦਲਿਤ ਪ੍ਰਧਾਨ ਦੇ ਪਤੀ ਨੂੰ ਅੱਗ ਲਗਾ ਕੇ ਜੀਊਂਦਾ ਸਾੜ ਦਿੱਤਾ

ਉੱਤਰ ਪ੍ਰਦੇਸ਼ 'ਚ ਦਲਿਤਾਂ 'ਤੇ ਜ਼ੁਲਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ 'ਚ ਨਵਾਂ ਮਾਮਲਾ ਅਮੇਠੀ ਦੇ ਬੰਦੂਹੀਆ ਪਿੰਡ ਦਾ ਜੁੜ ਗਿਆ ਹੈ। ਇੱਥੇ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਦੇ ਲੋਕਾਂ ਨੇ ਪਿੰਡ ਦੀ ਹੀ ਦਲਿਤ ਪ੍ਰਧਾਨ ਦੇ ਪਤੀ ਨੂੰ ਅੱਗ ਲਗਾ ਕੇ ਜੀਊਂਦਾ ਸਾੜ ਦਿੱਤਾ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਹ ਘਟਨਾ 29 ਅਕਤੂਬਰ ਦੀ ਸ਼ਾਮ ਨੂੰ ਹੋਈ।

ਖਬਰਾਂ ਮੁਤਾਬਕ ਪਿੰਡ ਦੀ ਪ੍ਰਧਾਨ ਛੋਟਕਾ ਦੇ ਪਤੀ ਅਰਜੁਨ ਸ਼ਾਮ ਦੇ ਸਮੇਂ ਪਿੰਡ ਦੇ ਚੌਰਾਹੇ 'ਤੇ ਚਾਹ ਪੀਣ ਗਏ ਸਨ, ਜਿੱਥੋਂ ਉਹ ਗਾਇਬ ਹੋ ਗਏ। ਪ੍ਰਧਾਨ ਛੋਟਕਾ ਦਾ ਦੋਸ਼ ਹੈ ਕਿ ਪਿੰਡ ਦੇ ਕ੍ਰਿਸ਼ਣ ਤਿਵਾਰੀ ਤੇ ਉਸਦੇ 4 ਸਾਥੀ ਅਰਜੁਨ ਨੂੰ ਚੁੱਕ ਕੇ ਲੈ ਗਏ ਅਤੇ ਆਪਣੇ ਘਰ 'ਚ ਜਿਊਂਦਾ ਸਾੜ ਦਿੱਤਾ। ਦੋਸ਼ ਹੈ ਕਿ ਕ੍ਰਿਸ਼ਣ ਤਿਵਾਰੀ ਦਲਿਤ ਪ੍ਰਧਾਨ ਦੇ ਪਤੀ ਅਰਜੁਨ ਨੂੰ ਪੈਸਿਆਂ ਦੀ ਵਸੂਲੀ ਕਰਨ ਲਈ ਧਮਕਾ ਰਿਹਾ ਸੀ, ਪਰ ਅਰਜੁਨ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਇਸੇ ਰੰਜਿਸ਼ 'ਚ ਦੋਸ਼ੀਆਂ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਰਾਤ 12 ਵਜੇ ਪੁਲਸ ਨੂੰ ਜਦੋਂ ਮਾਮਲੇ ਦੀ ਸੂਚਨਾ ਮਿਲੀ ਤਾਂ ਉਸਨੇ ਮੌਕੇ 'ਤੇ ਪਹੁੰਚ ਅਰਜੁਨ ਨੂੰ ਹਸਪਤਾਲ ਪਹੁੰਚਾਇਆ, ਪਰ ਰਾਹ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਅਰਜੁਨ ਦੇ ਘਰ ਵਾਲਿਆਂ ਨੇ ਮੌਤ ਤੋਂ ਪਹਿਲਾਂ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਹੈ, ਜਿਸ 'ਚ ਉਹ ਪਿੰਡ ਦੇ ਹੀ ਅਖੌਤੀ ਉੱਚ ਜਾਤੀ ਨਾਲ ਸਬੰਧਤ 5 ਲੋਕਾਂ ਦੇ ਨਾਂ ਲੈ ਰਹੇ ਹਨ। ਪੁਲਸ ਨੇ ਹੱਤਿਆ ਦੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Comments

Leave a Reply