Fri,Feb 22,2019 | 09:08:46pm
HEADLINES:

ਸੰਜੇ ਦੱਤ ਨੂੰ ਫਿਰ ਮਿਲੀ 30 ਦਿਨ ਦੀ ਪੈਰੋਲ

1993 ਵਿਚ ਮੁੰਬਈ ਬੰਬ ਧਮਾਕੇ 'ਚ ਪੰਜ ਸਾਲ ਦੀ ਸਜਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਫਿਰ 30 ਦਿਨ ਦੀ ਪੈਰੋਲ 'ਤੇ ਛੱਡ ਦਿੱਤਾ। ਇਸ ਵਾਰ ਵਜ•ਾ ਸੰਜੇ ਦੱਤ ਦੀ ਬੇਟੀ ਇਕਰਾ ਦੇ ਨੱਕ ਦਾ ਆਪਰੇਸ਼ਨ ਹੈ। ਸੰਜੇ ਦੇਰ ਰਾਤ ਤੱਕ ਪੁਣੇ ਦੀ ਯੇਰਵਡਾ ਜੇਲ ਤੋਂ ਬਾਹਰ ਆ ਗਏ। 14 ਦਿਨ ਦਾ ਫਰਲੋ ਬਿਤਾ ਕੇ ਇਸ ਸਾਲ ਜਨਵਰੀ ਵਿਚ ਪੁਣੇ ਸਥਿਤ ਯੇਰਵਡਾ ਜੇਲ ਵਾਪਸ ਆਏ 56 ਸਾਲ ਦੇ ਸੰਜੇ ਦੱਤ ਨੂੰ ਫਿਰ ਤੋਂ ਇਕ ਮਹੀਨੇ ਦੀ ਅਜਾਦੀ ਮਿਲ ਗਈ ਹੈ। 1993 ਦੇ ਮੁੰਬਈ ਬੰਬ ਧਮਾਕੇ ਵਿਚ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਮਾਮਲੇ ਵਿਚ ਮਈ 2013 ਤੋਂ ਸਜਾ ਕੱਟ ਰਹੇ ਸੰਜੇ ਦੱਤ ਹੁਣ ਤੱਕ ਫਰਲੋ ਅਤੇ ਪੈਰੋਲ ਦੀ ਬਦੌਲਤ 146 ਦਿਨ ਜੇਲ ਵਿਚੋਂ ਬਾਹਰ ਰਹੇ ਹਨ। ਹੁਣ ਤੱਕ ਸਿਰਫ ਪੈਰੋਲ 'ਤੇ ਸੰਜੇ ਦੱਤ ਚਾਰ ਮਹੀਨੇ ਜੇਲ ਤੋਂ ਬਾਹਰ ਬਿਤਾ ਚੁੱਕੇ ਹਨ।

Comments

Leave a Reply


Latest News