Tue,Jun 18,2019 | 07:03:48pm
HEADLINES:

ਜਬਰਦਸਤ ਮਾਈਲੇਜ : 1 ਲੀਟਰ ਪੈਟਰੋਲ ਵਿਚ 100 ਕਿਲੋਮੀਟਰ ਚੱਲੇਗੀ ਟਾਟਾ ਦੀ ਇਹ ਕਾਰ

ਟਾਟਾ ਮੋਟਰਸ ਕੰਪਨੀ ਭਾਰਤ ਵਿਚ ਛੇਤੀ ਹੀ 100 ਕਿਲੋਮੀਟਰ ਪ੍ਰਤੀ ਲੀਟਰ 'ਤੇ ਚੱਲਣ ਵਾਲੀ ਕਾਰ ਲਾਂਚ ਕਰਨ ਜਾ ਰਹੀ ਹੈ। ਟਾਟਾ ਮੇਗਾਪਿਕਸਲ ਦੇ ਰੂਪ ਵਿਚ ਸਾਹਮਣੇ ਆਉਣ ਵਾਲੀ ਇਸ ਕਾਰ ਦਾ ਲੁੱਕ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਇਸ ਵਿਚ ਕਾਫੀ ਐਡਵਾਂਸ ਫੀਚਰ ਹੋਣਗੇ। ਟਾਟਾ ਨੇ ਇਸ ਕਾਰ ਨੂੰ 82ਵੇਂ ਜਿਨੇਵਾ ਮੋਟਰ ਸ਼ੋਅ ਵਿਚ ਪੇਸ਼ ਕੀਤਾ ਸੀ। ਮੇਗਾਪਿਕਸਲ ਟਾਟਾ ਦੀ ਕਾਂਸੈਪਟ ਕਾਰ ਹੈ, ਜਿਹੜੀ ਮੱਧ ਵਰਗ ਨੂੰ ਧਿਆਨ ਵਿਚ ਰੱਖ ਕੇ ਡਿਜਾਈਨ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਚਾਰ ਸੀਟਾਂ ਵਾਲੀ ਇਹ ਕਾਰ ਜਨਵਰੀ 2016 ਵਿਚ ਲਾਂਚ ਹੋ ਸਕਦੀ ਹੈ। ਕੰਪਨੀ ਇਸਦੀ ਲਾਂਚਿੰਗ ਨੂੰ ਲੈ ਕੇ ਤਿਆਰੀਆਂ ਕਰ ਰਹੀ ਹੈ। ਇਸ ਕਾਰ ਦੀ ਕੀਮਤ 5 ਤੋਂ 6 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਟਾਟਾ ਮੈਗਾ ਪਿਕਸਲ ਵਿਚ 325 ਸੀਸੀ ਸਿੰਗਲ ਸਿਲੰਡਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਾਰ ਵਿਚ ਇਕ ਲੀਥੀਅਮ ਆਇਨ ਫਾਸਫੇਟ ਬੈਟਰੀ ਅਤੇ ਚਲਦੀ ਕਾਰ ਵਿਚ ਰਿਚਾਰਜ ਲਈ ਪੈਟਰੋਲ ਇੰਜਣ ਜੈਨਰੇਟਰ ਲੱਗਿਆ ਹੈ। ਟੈਂਕੀ ਫੁੱਲ ਕਰਾਉਣ 'ਤੇ ਇਹ ਕਾਰ ਇਕ ਵਾਰ ਵਿਚ 900 ਕਿਲੋਮੀਟਰ ਤੱਕ ਚਲਾਈ ਜਾ ਸਕਦੀ ਹੈ। ਕਾਰ 100 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ।

Comments

Leave a Reply


Latest News