Sat,Oct 20,2018 | 12:46:48pm
HEADLINES:

ਟੋਕਿਓ ਮੋਟਰ ਸ਼ੋਅ ਵਿਚ ਦਿਖੇਗੀ ਨਵੀਂ ਸਵਿਫਟ ਹੈਚਬੈਕ

ਮਰੂਤੀ ਸੁਜੂਕੀ ਕੰਪਨੀ ਆਪਣੀ ਪ੍ਰਸਿੱਧ ਕਾਰ ਸਵਿਫਟ ਦਾ ਹੈਚਬੈਕ ਵੇਰੀਏਂਟ ਬਣਾਉਣ ਵਿਚ ਲੱਗੀ ਹੋਈ ਹੈ। ਇਹ ਨੈਕਸਟ ਜੈਨਰੇਸ਼ਨ ਸਵਿਫਟ ਅਕਤੂਬਰ ਮਹੀਨੇ ਵਿਚ ਜਾਪਾਨ ਦੇ ਟੋਕਿਓ ਸ਼ਹਿਰ ਵਿਚ ਹੋਣ ਵਾਲੇ ਮੋਟਰ ਸ਼ੋਅ ਵਿਚ ਪੇਸ਼ ਕੀਤੀ ਜਾਵੇਗੀ। ਇਹ ਕਾਰ ਸਵਿਫਟ ਦੀ ਤੀਜੀ ਜੈਨਰੇਸ਼ਨ ਕਾਰ ਹੋਵੇਗੀ, ਜਿਸ ਵਿਚ ਕਾਫੀ ਬਦਲਾਅ ਕੀਤੇ ਗਏ ਹਨ। ਨਵੇਂ ਵੇਰੀਏਂਟ ਵਿਚ 1.4 ਲੀਟਰ ਦਾ 4 ਸਿਲੰਡਰ ਵਾਲਾ ਟਰਬੋ ਪੈਟਰੋਲ ਇੰਜਣ ਲਗਾਇਆ ਗਿਆ ਹੈ। ਇਸ ਨੂੰ ਬੂਸਟਰ ਜੇਟ ਤਕਨੀਕ ਨਾਲ ਬਣਾਇਆ ਗਿਆ ਹੈ। ਕਾਰ ਨੂੰ ਪਾਵਰ ਦੇਣ ਲਈ ਪਹਿਲਾਂ ਤੋਂ ਵੱਡੀ ਲਿਥੀਅਮ ਆਇਨ ਬੈਟਰੀਆਂ ਵੀ ਲਗਾਈਆਂ ਗਈਆਂ ਹਨ, ਜਿਸ ਨਾਲ ਹਵਾ ਪ੍ਰਦੂਸ਼ਣ ਨਾਂਹ ਦੇ ਬਰਾਬਰ ਹੋਵੇਗਾ। ਉਮੀਦ ਹੈ ਕਿ ਇਹ ਕਾਂਸੈਪਟ ਕਾਰ ਅਗਲੇ ਸਾਲ ਹੋਣ ਵਾਲੇ ਦਿੱਲੀ ਆਟੋ ਐਕਸਪੋ ਵਿਚ ਪੇਸ਼ ਕੀਤੀ ਜਾਵੇ।

Comments

Leave a Reply


Latest News