Tue,Apr 24,2018 | 08:58:39am
HEADLINES:

ਬਾਡੀ ਬਿਲਡਰ ਮਰਿਕਾ ਜੋਨਸਨ ਦਾ ਫੈਨ ਹੋਇਆ ਪੂਰਾ ਬਾਲੀਵੁੱਡ

ਸਵੀਡਨ ਦੀ ਰਹਿਣ ਵਾਲੀ ਬਾਡੀ ਬਿਲਡਰ ਮਹਿਲਾ ਮਰਿਕਾ ਜੋਨਸਨ ਦੀ ਬਾਡੀ ਦਾ ਪੂਰਾ ਬਾਲੀਵੁੱਡ ਫੈਨ ਹੈ। 5 ਫੁੱਟ 9 ਇੰਚ ਲੰਬੀ ਅਤੇ ਲਗਭਗ 80 ਕਿਲੋ ਵਜਨ ਵਾਲੀ ਮਰਿਕਾ ਦੇ ਬਾਈਸੈਪਸ ਅਤੇ ਕਟਸ ਅਚਾਨਕ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਮਰਿਕਾ ਜੋਨਸਨ ਨੇ ਬੀਤੇ ਦਿਨੀਂ ਆਪਣੀ ਬੁੱਕ ਹੈਲਦੀ ਕਿਚਨ ਲਾਂਚ ਕੀਤੀ। ਇਸ ਮੌਕੇ 'ਤੇ ਸਿਧਾਰਥ ਮਲਹੋਤਰਾ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਮੁੰਬਈ ਆਉਣ ਤੋਂ ਬਾਅਦ ਮਰਿਕਾ ਰੋਸ਼ਨ ਪਰਿਵਾਰ ਦੀ ਫਿਟਨੈੱਸ ਟ੍ਰੇਨਰ ਬਣੀ। ਉਹ ਰਿਤਿਕ ਰੋਸ਼ਨ, ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ, ਪਿੰਕੀ ਰੋਸ਼ਨ ਦੇ ਨਾਲ-ਨਾਲ ਰੋਸ਼ਨ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਟ੍ਰੇਨਿੰਗ ਦੇ ਚੁੱਕੀ ਹੈ। 2013 ਵਿਚ ਫਿਲਮ ਕ੍ਰਿਸ਼-3 ਦੌਰਾਨ ਮਰਿਕਾ ਨੇ ਰਿਤਿਕ ਰੋਸ਼ਨ ਨੂੰ ਇੰਟੇਂਸ ਟ੍ਰੇਨਿੰਗ ਦਿੱਤੀ ਸੀ। ਰੋਸ਼ਨ ਪਰਿਵਾਰ ਤੋਂ ਇਲਾਵਾ ਮਰਿਕਾ ਰਣਬੀਰ ਕਪੂਰ, ਸੈਫ ਅਲੀ ਖਾਨ, ਰਾਖੀ ਸਾਵੰਤ, ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਪਤਨੀ ਮਨੀਸ਼ਾ ਰਤਨਾਨੀ ਨੂੰ ਵੀ ਫਿਟਨੈੱਸ ਟਿਪਸ ਦੇ ਚੁੱਕੀ ਹੈ।

Comments

Leave a Reply


Latest News