Tue,Jun 18,2019 | 07:03:30pm
HEADLINES:

ਵਿਸ਼ਵ ਐਥਲੈਟਿਕਸ : 3000 ਮੀਟਰ ਸਟੀਪਲਚੇਜ ਦੇ ਫਾਈਨਲ ਵਿਚ ਪਹੁੰਚੀ ਲਲਿਤਾ

ਭਾਰਤ ਦੀ ਲਲਿਤਾ ਸੋਮਵਾਰ ਨੂੰ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦੇ ਹੋਏ ਬੀਜਿੰਗ (ਚੀਨ) ਵਿਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਲਲਿਤਾ ਨੇ ਕੁਆਲੀਫਾਈੰਗ ਹੀਟ ਵਿਚ ਨੌ ਮਿੰਟ 27.86 ਸੈਕੰਡ ਦਾ ਸਮਾਂ ਕੱਢਿਆ। ਲਲਿਤਾ ਨੇ ਹੀਟ-2 ਵਿਚ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਇਸ ਮੁਕਾਬਲੇ ਦਾ ਰਾਸ਼ਟਰੀ ਰਿਕਾਰਡ ਵੀ ਲਲਿਤਾ ਦੇ ਹੀ ਨਾਂ ਸੀ। ਲਲਿਤਾ ਨੇ 6 ਜੂਨ 2015 ਨੂੰ ਵੁਹਾਨ ਵਿਚ ਨੌ ਮਿੰਟ 34.13 ਸੈਕੰਡ ਦਾ ਸਮਾਂ ਕੱਢਿਆ ਸੀ। ਲਲਿਤਾ ਕੁਆਲੀਫਾਈੰਗ ਵਿਚ ਹਿੱਸਾ ਲੈਣ ਵਾਲੀ 45 ਐਥਲੀਟਾਂ ਵਿਚੋਂ ਸਮੇਂ ਦੇ ਅਧਾਰ 'ਤੇ ਅੱਠਵੇਂ ਸਥਾਨ 'ਤੇ ਰਹੀ। ਇਸ ਮੁਕਾਬਲੇ ਦੇ ਫਾਈਨਲ ਵਿਚ ਆਟੋਮੈਟਿਕ ਕੁਆਲੀਫਿਕੇਸ਼ਨ ਹਾਸਲ ਕਰਨ ਵਾਲੀ ਨੌ ਐਥਲੀਟ ਸਨ ਅਤੇ ਬਾਅਦ ਵਿਚ ਜਿਨ•ਾਂ ਨੂੰ ਸਮੇਂ ਦੇ ਅਧਾਰ 'ਤੇ ਫਾਈਨਲ ਵਿਚ ਜਗ•ਾ ਮਿਲੀ, ਉਨ•ਾਂ ਵਿਚੋਂ ਲਲਿਤਾ ਦਾ ਪਹਿਲਾ ਸਥਾਨ ਹੈ। ਲਲਿਤਾ ਨੇ ਹੀਟ-1 ਤੋਂ ਆਟੋਮੈਟਿਕ ਕੁਆਲੀਫਿਕੇਸ਼ਨ ਹਾਸਲ ਕਰਨ ਵਾਲੀਆਂ ਦੋ ਐਥਲੀਟਾਂ ਤੋਂ ਵਧੀਆ ਸਮਾਂ ਕੱਢਿਆ। ਇਸ ਮੁਕਾਬਲੇ ਦਾ ਫਾਈਨਲ 26 ਅਗਸਤ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਛੇ ਵਜੇ ਹੋਵੇਗਾ।

Comments

Leave a Reply


Latest News