Tue,Jun 18,2019 | 07:03:19pm
HEADLINES:

ਮਹਿੰਗਾਈ ਦੇ ਸਾਈਡ ਇਫੈਕਟ : ਵਪਾਰੀ ਨੇ ਜਿਆਦਾ ਕਮਾਈ ਲਈ ਖਰੀਦਿਆ ਸੀ ਪਿਆਜ, ਚੋਰ ਲੈ ਗਏ 700 ਕਿੱਲੋ

ਮਹਿੰਗਾਈ ਨੇ ਆਮ ਲੋਕਾਂ ਦੀ ਹਾਲਤ ਤਾਂ ਵਿਗਾੜੀ ਹੀ ਹੋਈ ਹੈ, ਇਸਦੇ ਨਾਲ-ਨਾਲ ਇਸਦੇ ਹੋਰ ਵੀ ਸਾਈਡ ਇਫੈਕਟ ਦਿਖਾਈ ਦੇਣ ਲੱਗ ਗਏ ਹਨ। ਪਿਆਜ ਦੀਆਂ ਵਧਦੀਆਂ ਕੀਮਤਾਂ ਸਬੰਧੀ ਖਬਰਾਂ ਤੋਂ ਬਾਅਦ ਹੁਣ ਇਸਦੀ ਚੋਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਸਾਇਨ ਇਲਾਕੇ ਵਿਚ ਸ਼ਨੀਵਾਰ ਨੂੰ 700 ਕਿੱਲੋ ਪਿਆਜ ਚੋਰੀ ਹੋ ਗਿਆ। ਮਾਮਲੇ ਵਿਚ ਵਡਾਲਾ ਟਰੱਕ ਟਰਮੀਨਲ ਪੁਲਸ ਨੇ ਐਫਆਈਆਰ ਵੀ ਦਰਜ ਕਰ ਲਈ ਹੈ। ਸਾਇਨ ਦੇ ਪ੍ਰਤੀਕਸ਼ਾ ਨਗਰ ਵਿਚ ਜਦੋਂ ਦੁਕਾਨ ਦੇ ਮਾਲਕ ਆਨੰਦ ਨਾਇਕ ਸਵੇਰੇ ਆਪਣੀ ਦੁਕਾਨ 'ਤੇ ਪਹੁੰਚੇ ਤਾਂ ਉਨ•ਾਂ ਨੇ ਦੇਖਿਆ ਕਿ ਪਿਆਜ ਨਾਲ ਭਰੀਆਂ 14 ਬੋਰੀਆਂ ਉੱਥੇ ਨਹੀਂ ਸਨ। ਪਿਆਜ ਦੀਆਂ ਕੀਮਤਾਂ ਵਿਚ ਵਾਧੇ ਨੂੰ ਦੇਖਦੇ ਹੋਏ ਨਾਇਕ ਨੇ 1000 ਕਿੱਲੋ ਪਿਆਜ ਖਰੀਦਿਆ ਸੀ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪਿਆਜ ਚੋਰੀ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਇਹ ਘਟਨਾ ਹੈਰਾਨ ਕਰਨ ਵਾਲੀ ਹੈ। ਜਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਵਿਚ ਪਿਆਜ ਦੀਆਂ ਕੀਮਤਾਂ ਬਹੁਤ ਜਿਆਦਾ ਵਧੀਆਂ ਹਨ। ਇਸ ਕਰਕੇ ਹੁਣ ਪਿਆਜ ਦੀ ਚੋਰੀ ਦੀਆਂ ਘਟਨਾਵਾਂ ਵੀ ਹੋਣ ਲੱਗ ਗਈਆਂ ਹਨ।

Comments

Leave a Reply


Latest News