Tue,Apr 20,2021 | 09:14:42am
HEADLINES:

ਖਾਲੀ ਪਈਆਂ ਨੇ ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ ਪੋਸਟਾਂ

ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਕੇਂਦਰ ਤੇ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ਸਿੱਖਿਅਕ ਤੇ ਗੈਰ ਸਿੱਖਿਅਕ ਪੋਸਟਾਂ ਦੇ ਬੈਕਲਾਗ ਨੂੰ ਭਰਨ ਲਈ ਕਿਹਾ ਹੈ। 20 ਅਕਤੂਬਰ ਨੂੰ ਭੇਜੇ ਇੱਕ ਪੱਤਰ 'ਚ ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਅਤੇ ਫਾਲੋਅਪ ਦੀ ਮੰਗ ਕੀਤੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕੇਂਦਰੀ ਯੂਨੀਵਰਸਿਟੀਆਂ 'ਚ ਵੱਡੀ ਗਿਣਤੀ 'ਚ ਰਾਖਵੀਆਂ ਪੋਸਟਾਂ ਖਾਲੀ ਪਈਆਂ ਹਨ।

'ਦ ਪ੍ਰਿੰਟ' ਨੇ ਅਗਸਤ 'ਚ ਵੱਖ-ਵੱਖ ਪੱਧਰ 'ਤੇ ਪੋਸਟਾਂ ਬਾਰੇ ਸੂਚਨਾ ਦਿੱਤੀ ਸੀ। ਰਿਪੋਰਟ 'ਚ ਪਾਇਆ ਗਿਆ ਕਿ ਹੋਰ ਪੱਛੜਾ ਵਰਗ (ਓਬੀਸੀ) ਦੀ ਸਭ ਤੋਂ ਘੱਟ ਨੁਮਾਇੰਦਗੀ ਸੀ। ਖਾਸ ਤੌਰ 'ਤੇ ਪ੍ਰੋਫੈਸਰ ਦੇ ਪੱਧਰ 'ਤੇ ਓਬੀਸੀ ਲਈ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ 'ਚ 313 ਪੋਸਟਾਂ ਰਾਖਵੀਆਂ ਹਨ, ਪਰ ਉਨ੍ਹਾਂ 'ਚੋਂ ਸਿਰਫ 9 ਹੁਣ ਤੱਕ ਭਰੀਆਂ ਗਈਆਂ ਹਨ।

ਰਿਪੋਰਟ ਮੁਤਾਬਕ 6,688 ਸਿੱਖਿਅਕ ਪੋਸਟਾਂ ਕੇਂਦਰੀ ਯੂਨੀਵਰਸਿਟੀਆਂ 'ਚ ਖਾਲੀ ਹਨ, ਜਿਨ੍ਹਾਂ 'ਚੋਂ 1,084 ਅਨੁਸੂਚਿਤ ਜਾਤੀ (ਐੱਸਸੀ), 604 ਅਨੁਸੂਚਿਤ ਜਨਜਾਤੀ (ਐੱਸਟੀ) ਲਈ ਅਤੇ 1,684 ਓਬੀਸੀ ਲਈ ਰਾਖਵੀਆਂ ਹਨ। ਸੂਬਾ ਯੂਨੀਵਰਸਿਟੀਆਂ ਲਈ ਰਾਖਵੀਆਂ ਸ਼੍ਰੇਣੀਆਂ ਦੇ ਬ੍ਰੇਕਅਪ 'ਤੇ ਕੋਈ ਸਾਫ ਡੇਟਾ ਉਪਲਬਧ ਨਹੀਂ ਹੈ। ਹਾਲਾਂਕਿ ਪਿਛਲੇ ਸਾਲ ਅਕਤੂਬਰ ਤੱਕ ਸੂਬੇ ਦੀਆਂ ਯੂਨੀਵਰਸਿਟੀਆਂ 'ਚ ਕਰੀਬ 28 ਫੀਸਦੀ ਸਿੱਖਿਅਕ ਪੋਸਟਾਂ ਖਾਲੀ ਸਨ। 2,46,509 ਫੈਕਲਟੀ ਪੋਸਟਾਂ 'ਚੋਂ ਸਿਰਫ 1,79,950 ਹੀ ਭਰੀਆਂ ਗਈਆਂ ਸਨ।

Comments

Leave a Reply


Latest News