Sun,Jan 17,2021 | 02:02:45am
HEADLINES:

ਹਵਾ ਪ੍ਰਦੂਸ਼ਣ ਸਬੰਧੀ ਬਿਮਾਰੀਆਂ ਕਰਕੇ ਭਾਰਤ 'ਚ 1 ਸਾਲ 'ਚ 16 ਲੱਖ ਮੌਤਾਂ

ਅਮਰੀਕਾ ਦੇ ਇੱਕ ਗੈਰਸਰਕਾਰੀ ਸੰਗਠਨ ਸਟੇਟ ਆਫ ਗਲੋਬਲ ਏਅਰ (ਐੱਚਈਆਈ) ਦੇ ਸਰਵੇਖਣ ਮੁਤਾਬਕ ਭਾਰਤ 'ਚ ਸਾਲ 2019 'ਚ ਹਵਾ ਪ੍ਰਦੂਸ਼ਣ ਕਰਕੇ 16.67 ਲੱਖ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇੱਕ ਲੱਖ ਤੋਂ ਜ਼ਿਆਦਾ ਦੀ ਉਮਰ ਇੱਕ ਮਹੀਨੇ ਤੋਂ ਘੱਟ ਸੀ, ਮਤਲਬ ਕਿ ਉਹ ਨਵਜਨਮੇ ਬੱਚੇ ਸਨ। ਐੱਚਈਆਈ ਦੀ ਬੀਤੇ ਦਿਨੀਂ ਜਾਰੀ ਸਰਵੇਖਣ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਸਿਹਤ 'ਤੇ ਸਭ ਤੋਂ ਵੱਡਾ ਖਤਰਾ ਹਵਾ ਪ੍ਰਦੂਸ਼ਣ ਦਾ ਹੈ।

ਰਿਪੋਰਟ ਕਹਿੰਦੀ ਹੈ ਕਿ ਬਾਹਰ ਤੇ ਘਰ ਦੇ ਅੰਦਰ ਲੰਮੇ ਸਮੇਂ ਤੱਕ ਹਵਾ ਪ੍ਰਦੂਸ਼ਣ ਕਰਕੇ ਸਟ੍ਰੋਕ, ਦਿਲ ਦਾ ਦੌਰਾ, ਡਾਈਬਿਟੀਜ਼, ਫੇਫੜਿਆਂ ਦੇ ਕੈਂਸਰ ਤੇ ਜਨਮ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਆਦਿ ਦੀ ਚਪੇਟ 'ਚ ਆ ਕੇ ਸਾਲ 2019 'ਚ ਭਾਰਤ 'ਚ 16.67 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ। ਰਿਪੋਰਟ ਮੁਤਾਬਕ ਹਵਾ ਪ੍ਰਦੂਸ਼ਣ ਕਰਕੇ ਸਾਲ 2019 'ਚ ਕੁੱਲ 4.76 ਲੱਖ ਨਵਜਨਮੇ ਬੱਚਿਆਂ ਦੀਆਂ ਮੌਤਾਂ 'ਚੋਂ 1.16 ਲੱਖ ਮੌਤਾਂ ਭਾਰਤ 'ਚ ਹੋਈਆਂ।

ਬਾਹਰਲੇ ਤੇ ਘਰਾਂ ਦੇ ਅੰਦਰ ਪਾਰਟੀਕੁਲੇਟ ਮੈਟਰ ਪ੍ਰਦੂਸ਼ਣ ਕਰਕੇ 2019 'ਚ ਨਵਜਨਮੇ ਬੱਚਿਆਂ ਦੀ ਪਹਿਲੇ ਹੀ ਮਹੀਨੇ 'ਚ ਮੌਤ ਦੀ ਗਿਣਤੀ 1.16 ਲੱਖ ਤੋਂ ਜ਼ਿਆਦਾ ਸੀ। ਇਨ੍ਹਾਂ ਮੌਤਾਂ 'ਚੋਂ ਅੱਧੇ ਤੋਂ ਜ਼ਿਆਦਾ ਬਾਹਰਲੇ ਵਾਤਾਵਰਨ ਦੇ ਪੀਐੱਮ 2.5 ਨਾਲ ਜੁੜੀਆਂ ਹੋਈਆਂ ਹਨ ਅਤੇ ਬਾਕੀ ਭੋਜਨ ਬਣਾਉਣ 'ਚ ਕੋਇਲਾ, ਲੱਕੜੀ ਅਤੇ ਪਾਥੀਆਂ ਦੇ ਇਸਤੇਮਾਲ ਕਰਕੇ ਹੋਣ ਵਾਲੇ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ।

Comments

Leave a Reply


Latest News