Sun,Sep 20,2020 | 06:06:17am
HEADLINES:

'ਖੁੱਲੇ 'ਚ ਸ਼ੌਚ ਤੋਂ ਮੁਕਤ' ਸੂਬੇ 'ਚ 50 ਫੀਸਦੀ ਘਰਾਂ 'ਚ ਟਾਇਲਟ ਨਹੀਂ

ਕੈਗ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਰਾਜਸਥਾਨ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਦੇਹਾਤ ਤਹਿਤ ਬਣੇ ਕਰੀਬ 61 ਫੀਸਦੀ ਘਰਾਂ 'ਚ ਬਿਜਲੀ ਦਾ ਕੁਨੈਕਸ਼ਨ ਅਤੇ ਕਰੀਬ 33 ਫੀਸਦੀ ਘਰਾਂ 'ਚ ਐੱਲਪੀਜੀ ਕੁਨੈਕਸ਼ਨ ਨਹੀਂ ਹੈ। ਕੈਗ ਨੇ ਪਾਇਆ ਹੈ ਕਿ ਇਸ ਯੋਜਨਾ ਤਹਿਤ ਬਣੇ ਕਰੀਬ ਅੱਧੇ ਸਰਟੀਫਾਈਡ ਘਰਾਂ 'ਚ ਟਾਇਲਟ ਨਹੀਂ ਹੈ, ਜਦਕਿ ਸਾਲ 2018 'ਚ ਹੀ ਸੂਬੇ ਨੂੰ 'ਖੁੱਲੇ 'ਚ ਸ਼ੌਚ ਤੋਂ ਮੁਕਤ' ਐਲਾਨ ਕੀਤਾ ਗਿਆ ਸੀ।

ਇਸ ਸਬੰਧੀ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਰਾਜਸਥਾਨ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਦੇਹਾਤ ਦੇ ਪ੍ਰਦਰਸ਼ਨ ਤੇ ਆਡਿਟ ਦੌਰਾਨ ਕੈਗ ਨੇ 7 ਜ਼ਿਲ੍ਹਿਆਂ ਬਾਰਾਂ, ਬੀਕਾਨੇਰ, ਭਰਤਪੁਰ, ਦੌਸਾ, ਜੋਧਪੁਰ, ਟੋਂਕ ਅਤੇ ਉਦੇਪੁਰ ਦੀਆਂ 59 ਪੰਚਾਇਤਾਂ 'ਚ ਯੋਜਨਾ ਤਹਿਤ ਬਣੇ 590 ਘਰਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ 290 ਘਰਾਂ (49.15 ਫੀਸਦੀ) 'ਚ ਟਾਇਲਟ ਨਹੀਂ ਹਨ।

ਪੇਂਡੂ ਵਿਕਾਸ ਮੰਤਰਾਲੇ ਵੱਲੋਂ ਸਾਲ 2016 'ਚ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਕਿਸੇ ਘਰ ਨੂੰ ਤਾਂ ਹੀ ਪੂਰਨ ਮੰਨਿਆ ਜਾਵੇਗਾ, ਜਦੋਂ ਉਸ 'ਚ ਟਾਇਲਟ ਬਣਿਆ ਹੋਵੇਗਾ।

ਕੈਗ ਨੇ ਆਪਣੇ ਸਰਵੇ 'ਚ ਇਹ ਵੀ ਪਾਇਆ ਕਿ 590 ਘਰਾਂ 'ਚੋਂ ਸਿਰਫ 232 ਘਰਾਂ (39.32 ਫੀਸਦੀ) 'ਚ ਬਿਜਲੀ ਦਾ ਕੁਨੈਕਸ਼ਨ ਸੀ। ਮਤਲਬ 358 ਘਰਾਂ (60.68 ਫੀਸਦੀ) 'ਚ ਬਿਜਲੀ ਕੁਨੈਕਸ਼ਨ ਨਹੀਂ ਸੀ। ਇਸ ਦੌਰਾਨ ਇਹ ਵੀ ਪਾਇਆ ਗਿਆ ਕਿ ਸਿਰਫ 399 (67.63 ਫੀਸਦੀ) ਘਰਾਂ 'ਚ ਐੱਲਪੀਜੀ ਕੁਨੈਕਸ਼ਨ ਸੀ।

Comments

Leave a Reply


Latest News