Sun,Sep 20,2020 | 05:56:38am
HEADLINES:

'20 ਹਜ਼ਾਰ ਠੇਕਾ ਮਜ਼ਦੂਰਾਂ ਨੂੰ ਕੱਢਣ ਦੀ ਤਿਆਰੀ 'ਚ ਬੀਐੱਸਐੱਨਐੱਲ'

ਜਨਤੱਕ ਖੇਤਰ ਦੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਠੇਕੇ ਦੇ ਕੰਮਾਂ 'ਤੇ ਖਰਚਿਆਂ 'ਚ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਠੇਕੇਦਾਰਾਂ ਰਾਹੀਂ ਕੰਪਨੀ ਲਈ ਕੰਮ ਕਰ ਰਹੇ 20 ਹਜ਼ਾਰ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਬੀਐੱਸਐੱਨਐੱਲ ਦੀ ਕਰਮਚਾਰੀ ਯੂਨੀਅਨ ਨੇ ਬੀਤੇ ਦਿਨੀਂ ਇਹ ਦਾਅਵਾ ਕੀਤਾ।

ਯੂਨੀਅਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੰਪਨੀ ਦੇ 30 ਹਜ਼ਾਰ ਠੇਕਾ ਮਜ਼ਦੂਰਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਜਾ ਚੁੱਕਾ ਹੈ। ਨਾਲ ਹੀ ਅਜਿਹੇ ਮਜ਼ਦੂਰਾਂ ਦਾ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਬੀਐੱਸਐੱਨਐੱਲ ਦੇ ਚੇਅਰਮੈਨ ਪੀਕੇ ਪੁਰਵਾਰ ਨੂੰ ਲਿਖੇ ਪੱਤਰ 'ਚ ਯੂਨੀਅਨ ਨੇ ਕਿਹਾ ਹੈ ਕਿ ਵੀਆਰਐੱਸ ਤੋਂ ਬਾਅਦ ਕੰਪਨੀ ਦੀ ਵਿੱਤ ਸਥਿਤੀ ਹੋਰ ਖਰਾਬ ਹੋਈ ਹੈ।

ਵੀਆਰਐੱਸ 2019 ਯੋਜਨਾ ਰਾਹੀਂ 79 ਹਜ਼ਾਰ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ। ਵੱਖ-ਵੱਖ ਸ਼ਹਿਰਾਂ 'ਚ ਲੇਬਰ ਦੀ ਕਮੀ ਕਰਕੇ ਨੈੱਟਵਰਕ 'ਚ ਖਰਾਬੀ ਦੀ ਸਮੱਸਿਆ ਵਧੀ ਹੈ। ਯੂਨੀਅਨ ਨੇ ਕਿਹਾ ਕਿ ਪਿਛਲੇ 14 ਮਹੀਨਿਆਂ ਤੋਂ ਭੁਗਤਾਨ ਨਹੀਂ ਹੋਣ ਕਰਕੇ 13 ਠੇਕਾ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ।

ਬੀਐੱਸਐੱਨਐੱਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੀ. ਅਭਿਮਨੀ ਨੇ ਕਿਹਾ ਕਿ ਬੀਐੱਸਐੱਨਐੱਲ ਦੇ ਕਰੀਬ 30 ਹਜ਼ਾਰ ਠੇਕਾ ਮਜ਼ਦੂਰਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਜਾ ਚੁੱਕਾ ਹੈ। ਕਰੀਬ 20 ਹਜ਼ਾਰ ਹੋਰ ਠੇਕਾ ਮਜ਼ਦੂਰਾਂ ਨੂੰ ਬਾਹਰ ਕਰਨ ਦੀ ਤਿਆਰੀ ਚੱਲ ਰਹੀ ਹੈ।

Comments

Leave a Reply


Latest News