Sun,Sep 20,2020 | 05:50:10am
HEADLINES:

ਇੱਕ ਚੰਗੀ ਸੋਚ ਦੀ ਚਮਕ ਪੈਸਿਆਂ ਤੋਂ ਜ਼ਿਆਦਾ ਹੁੰਦੀ ਹੈ

ਥਾਮਸ ਜੈਫਰਸਨ ਅਮਰੀਕਾ ਦੇ ਸੰਸਥਾਪਕ ਮੈਂਬਰ ਤੇ ਤੀਜੇ ਰਾਸ਼ਟਰਪਤੀ ਸਨ। ਉਹ ਲੋਕਤੰਤਰ ਦੇ ਸਮਰਥਕ ਤੇ ਲੋਕਤੰਤਰਿਕ ਸਿਧਾਂਤਾਂ ਦੇ ਸੱਚੇ ਪੈਰੋਕਾਰ ਸਨ।

-ਇੱਕ ਹਿੰਮਤੀ ਵਿਅਕਤੀ ਆਪਣੇ ਆਪ 'ਚ ਇੱਕ ਬਹੁਮਤ ਹੁੰਦਾ ਹੈ।

-ਜਦੋਂ ਵੀ ਤੁਸੀਂ ਇੱਕ ਕੰਮ ਕਰੋ, ਅਜਿਹਾ ਕਰੋ ਜਿਵੇਂ ਕਿ ਸਾਰੀ ਦੁਨੀਆ ਦੇ ਲੋਕ ਤੁਹਾਨੂੰ ਦੇਖ ਰਹੇ ਹੋਣ।

-ਸਾਰਿਆਂ ਦੇ ਨਾਲ ਮਿੱਠੇ ਰਹੋ, ਪਰ ਨਜ਼ਦੀਕੀ ਕੁਝ ਦੇ ਨਾਲ ਹੀ ਬਣਾਓ।

-ਸੱਚ ਯਕੀਨੀ ਤੌਰ 'ਤੇ ਨੈਤਿਕਤਾ ਦੀ ਇੱਕ ਟਹਿਣੀ ਹੈ ਅਤੇ ਸਮਾਜ ਲਈ ਬਹੁਤ ਹੀ ਮਹੱਤਵਪੂਰਨ ਹੈ।

-ਜਿਵੇਂ ਹੀ ਇੱਕ ਆਦਮੀ ਨੂੰ ਜਨਤਾ ਦਾ ਵਿਸ਼ਵਾਸ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਖੁਦ ਨੂੰ ਇੱਕ ਜਨਤੱਕ ਪ੍ਰਾਪਰਟੀ ਸਮਝ ਲੈਣਾ ਚਾਹੀਦਾ ਹੈ।

-ਕੀ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕੌਣ ਹੋ? ਨਾ ਪੁੱਛੋ। ਕੰਮ ਕਰੋ। ਤੁਹਾਡਾ ਕੰਮ ਤੁਹਾਨੂੰ ਸਭ ਤੋਂ ਅਲੱਗ ਕਰਕੇ ਤੁਹਾਨੂੰ ਪ੍ਰਭਾਸ਼ਿਤ ਕਰੇਗਾ।

-ਇੱਕ ਸਹੀ ਮਾਨਸਿਕ ਨਜ਼ਰੀਏ ਵਾਲੇ ਆਦਮੀ ਨੂੰ ਆਪਣਾ ਟੀਚਾ ਪ੍ਰਾਪਤ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ।

-ਸ਼ੈਲੀ ਦੇ ਮਾਮਲੇ 'ਚ ਮੌਜ਼ੂਦਾ ਸਮੇਂ ਦੇ ਨਾਲ ਤਰਨਾ ਚਾਹੀਦਾ ਹੈ, ਸਿਧਾਂਤ ਦੇ ਮਾਮਲਿਆਂ 'ਚ ਚੱਟਾਨ ਵਾਂਗ ਖੜੇ ਰਹਿਣਾ ਚਾਹੀਦਾ ਹੈ।

-ਇੱਕ ਚੰਗੀ ਸੋਚ ਦੀ ਚਮਕ ਪੈਸਿਆਂ ਤੋਂ ਜ਼ਿਆਦਾ ਕੀਮਤੀ ਹੈ।

-ਜੋ ਜਾਣਦਾ ਹੈ, ਉਹ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਉਹ ਕਿੰਨਾ ਘੱਟ ਜਾਣਦਾ ਹੈ।

Comments

Leave a Reply


Latest News