Sun,Sep 20,2020 | 05:40:26am
HEADLINES:

ਜੇ ਮਹਾਨ ਨੇਤਾ ਬਣਨਾ ਹੈ ਤਾਂ ਸਭਕੁਝ ਖੁਦ ਨਾ ਕਰੋ

ਐਂਡ੍ਰਿਊ ਕਾਰਨੇਗੀ ਦਾ ਜਨਮ 1835 ਨੂੰ ਸਕਾਟਲੈਂਡ, ਬ੍ਰਿਟੇਨ 'ਚ ਹੋਇਆ। ਉਹ ਪ੍ਰਸਿੱਧ ਬਿਜ਼ਨੈੱਸਮੈਨ, ਕਾਰਨੇਗੀ ਸਟੀਲ ਕੰਪਨੀ, ਨਿਊਯਾਰਕ ਕਾਰਨੇਗੀ ਨਿਗਮ ਦੇ ਸੰਸਥਾਪਕ ਸਨ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :

-ਕੋਈ ਵੀ ਆਦਮੀ ਇੱਕ ਮਹਾਨ ਨੇਤਾ ਨਹੀਂ ਬਣ ਸਕੇਗਾ, ਜੇਕਰ ਉਹ ਖੁਦ ਸਭਕੁਝ ਕਰਨਾ ਚਾਹੁੰਦਾ ਹੈ ਜਾਂ ਕੰਮ ਕਰਨ ਦਾ ਸਾਰਾ ਕ੍ਰੈਡਿਟ ਖੁਦ ਪ੍ਰਾਪਤ ਕਰਨਾ ਚਾਹੁੰਦਾ ਹੈ।

-ਤੁਸੀਂ ਕਿਸੇ ਨੂੰ ਇੱਕ ਪੌੜੀ 'ਤੇ ਉੱਪਰ ਵੱਲ ਨੂੰ ਧੱਕ ਨਹੀਂ ਸਕਦੇ, ਜਦੋਂ ਤੱਕ ਕਿ ਉਹ ਖੁਦ ਉੱਪਰ ਚੜ੍ਹਨ ਨੂੰ ਤਿਆਰ ਨਾ ਹੋਵੇ।

-ਅਮੀਰ ਬਣਨ ਦਾ ਰਾਹ ਇਹ ਹੈ ਕਿ ਆਪਣੇ ਸਾਰੇ ਆਂਡਿਆਂ ਨੂੰ ਇੱਕ ਹੀ ਟੋਕਰੀ 'ਚ ਰੱਖ ਦਿਓ ਅਤੇ ਫਿਰ ਉਸ ਟੋਕਰੀ ਨੂੰ ਦੇਖੋ।

-ਜਿਹੜਾ ਵੀ ਵਿਅਕਤੀ ਸਫਲ ਹੋਇਆ ਹੈ, ਉਸਨੇ ਇੱਕ ਲਾਈਨ ਨੂੰ ਚੁਣਿਆ ਹੈ ਅਤੇ ਲਗਾਤਾਰ ਉਸੇ ਰਾਹ 'ਤੇ ਲੱਗਾ ਰਿਹਾ ਹੈ।

-ਪਹਿਲੇ ਆਦਮੀ ਨੂੰ ਸੀਪ ਮਿਲਦੀ ਹੈ, ਦੂਜੇ ਨੂੰ ਉਸਦਾ ਖੋਲ।

-ਜਿੱਥੇ ਥੋੜਾ ਹਾਸਾ ਹੁੰਦਾ ਹੈ, ਉੱਥੇ ਸਫਲਤਾ ਵੀ ਘੱਟ ਹੁੰਦੀ ਹੈ।

-ਆਪਣੀ ਜ਼ਿੰਮੇਵਾਰੀ ਨਿਭਾਓ ਅਤੇ ਥੋੜੀ ਜਿਹੀ ਹੋਰ ਕੋਸ਼ਿਸ਼ ਕਰੋ, ਭਵਿੱਖ ਖੁਦ ਦਾ ਖਿਆਲ ਆਪ ਰੱਖ ਲਵੇਗਾ।

-ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਾਂ, ਅਸੀਂ ਵਿਅਕਤੀ ਕੀ ਕਰ ਰਿਹਾ ਹੈ, ਇਸ 'ਤੇ ਘੱਟ ਧਿਆਨ ਦਿੰਦੇ ਹਾਂ, ਅਸੀਂ ਸਿਰਫ ਦੇਖਦੇ ਹਾਂ ਕਿ ਉਹ ਕੀ ਕਰ ਰਹੇ ਹਨ।

-ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰਾਂ ਨੂੰ ਕਮਾਂਡ ਕਰਨ ਵਾਲਾ ਟੀਚਾ ਤੈਅ ਕਰੋ ਤੇ ਆਪਣੀਆਂ ਉਮੀਦਾਂ ਨੂੰ ਪ੍ਰੇਰਿਤ ਕਰੋ।

Comments

Leave a Reply


Latest News