Sun,Sep 20,2020 | 07:53:27am
HEADLINES:

ਪਿੰਡਾਂ 'ਚ ਸਿਰਫ 15-20% ਬੱਚਿਆਂ ਤੱਕ ਪਹੁੰਚ ਰਹੀ ਆਨਲਾਈਨ ਸਿੱਖਿਆ

ਆਲ ਇੰਡੀਆ ਪ੍ਰਾਈਮਰੀ ਟੀਚਿੰਗ ਫੈਡਰੇਸ਼ਨ (ਏਆਈਪੀਟੀਐੱਫ) ਨੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ (ਐੱਮਐੱਚਆਰਡੀ) ਤੋਂ ਸਕੂਲ ਖੋਲਣ ਦੀ ਅਪੀਲ ਕੀਤੀ ਹੈ। ਏਆਈਪੀਟੀਐੱਫ ਦਾ ਕਹਿਣਾ ਹੈ ਕਿ ਪੇਂਡੂ ਖੇਤਰ 'ਚ ਸਿਰਫ 15-20 ਫੀਸਦੀ ਬੱਚਿਆਂ ਨੂੰ ਹੀ ਆਨਲਾਈਨ ਸਿੱਖਿਆ ਮਿਲ ਰਹੀ ਹੈ, ਅਜਿਹੇ 'ਚ ਸਾਰੇ ਨਿਯਮਾਂ ਦਾ ਖਿਆਲ ਰੱਖਦੇ ਹੋਏ ਹਰ ਕਲਾਸ 'ਚ 8-10 ਬੱਚਿਆਂ ਦੇ ਨਾਲ ਸਕੂਲ ਸ਼ੁਰੂ ਕੀਤੇ ਜਾਣ।

ਆਨਲਾਈਨ ਸਿੱਖਿਆ ਤੱਕ ਪਹੁੰਚ ਅਤੇ ਹੋਰ ਚੁਣੌਤੀਆਂ ਨੂੰ ਲੈ ਕੇ ਐੱਮਐੱਚਆਰਡੀ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੂੰ ਲਿਖੇ ਪੱਤਰ 'ਚ ਏਆਈਪੀਟੀਐੱਫ ਨੇ ਕਿਹਾ ਕਿ ਆਨਲਾਈਨ ਸਿੱਖਿਆ ਦੇ ਫਾਇਦੇ ਤੋਂ ਜ਼ਿਆਦਾ ਨੁਕਸਾਨ ਹਨ। ਏਆਈਪੀਟੀਐੱਫ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ 24 ਸੂਬਿਆਂ ਦੇ ਆਪਣੇ ਐਫੀਲੀਏਟ ਤੋਂ ਵੇਬੀਨਾਰ ਰਾਹੀਂ ਆਨਲਾਈਨ ਸਿੱਖਿਆ ਦੀ ਸਥਿਤੀ ਦਾ ਪਤਾ ਲਗਾਇਆ।

ਚਿੱਠੀ 'ਚ ਏਆਈਪੀਟੀਐੱਫ ਨੇ ਲਿਖਿਆ ਹੈ, ''ਸਾਨੂੰ ਪਤਾ ਲੱਗਾ ਕਿ ਸ਼ਹਿਰਾਂ ਦੇ 30-40 ਫੀਸਦੀ ਬੱਚਿਆਂ ਦੇ ਮੁਕਾਬਲੇ ਪਿੰਡਾਂ 'ਚ ਸਿਰਫ 15-20 ਫੀਸਦੀ ਪ੍ਰਾਈਮਰੀ ਸਕੂਲਾਂ ਦੇ ਬੱਚਿਆਂ ਨੂੰ ਹੀ ਆਨਲਾਈਨ ਸਿੱਖਿਆ ਦਾ ਲਾਭ ਮਿਲ ਪਾ ਰਿਹਾ ਹੈ। ਮਾਹਿਰਾਂ ਨੇ ਬੱਚਿਆਂ ਉੱਪਰ ਆਨਲਾਈਨ ਸਿੱਖਿਆ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ। ਇਸ ਲਈ ਸਾਡੀ ਅਪੀਲ ਹੈ ਕਿ ਪ੍ਰਾਈਮਰੀ ਦੇ ਬੱਚਿਆਂ ਲਈ ਸਿੱਖਿਆ ਦੇ ਇਸ ਮੀਡੀਅਮ ਨੂੰ ਤੁਰੰਤ ਰੋਕ ਦਿੱਤਾ ਜਾਣਾ ਚਾਹੀਦਾ ਹੈ।''

Comments

Leave a Reply


Latest News