Sun,Sep 20,2020 | 07:40:17am
HEADLINES:

ਰੇਲਵੇ ਨੇ 432 ਪੋਸਟਾਂ 'ਤੇ ਭਰਤੀ ਲਈ ਮੰਗੀਆਂ ਅਰਜ਼ੀਆਂ

ਦੱਖਣ ਪੂਰਵ ਮੱਧ ਰੇਲਵੇ ਨੇ ਅਪ੍ਰੈਂਟਿਸ ਦੀਆਂ ਵੱਖ-ਵੱਖ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। 10ਵੀਂ ਪਾਸ ਤੇ ਆਈਟੀਆਈ ਤੋਂ ਕੋਰਸ ਕਰਨ ਵਾਲੇ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਨੋਟੀਫਿਕੇਸ਼ਨ ਮੁਤਾਬਕ ਕੁੱਲ 432 ਪੋਸਟਾਂ 'ਤੇ ਭਰਤੀਆਂ ਹੋਣਗੀਆਂ।

ਇਸ ਪ੍ਰਕਿਰਿਆ ਤਹਿਤ ਕੋਪਾ (90 ਪੋਸਟਾਂ), ਸਟੈਨੋਗ੍ਰਾਫਰ ਹਿੰਦੀ (25), ਸਟੈਨੋਗ੍ਰਾਫਰ ਇੰਗਲਿਸ਼ (25), ਫਿਟਰ (80), ਇਲੈਕਟ੍ਰੀਸ਼ੀਅਨ (50), ਵਾਇਰਮੈਨ (50), ਇਲੈਕਟ੍ਰਾਨਿਕ-ਮੈਕੇਨਿਕ (6), ਆਰਏਸੀ ਮੈਕੇਨਿਕ (6), ਵੈਲਡਰ (40), ਪਲੰਬਰ (10), ਮੇਸਨ (10), ਪੇਂਟਰ (5), ਕਾਰਪੇਂਟਰ (10), ਮਸ਼ੀਨਿਸਟ (5), ਟਰਨਰ (10), ਸ਼ੀਟ ਮੇਟਲ ਵਰਕਰ (10 ਪੋਸਟਾਂ) ਦੀਆਂ ਪੋਸਟਾਂ ਭਰੀਆਂ ਜਾਣੀਆਂ ਹਨ।

ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਦੀ ਅੰਤਮ ਤਾਰੀਖ 30 ਅਗਸਤ 2020 ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਸਬੰਧਤ ਟ੍ਰੇਡ 'ਚ ਆਈਟੀਆਈ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਕੁੱਲ 432 ਪੋਸਟਾਂ 'ਚੋਂ ਅਨੁਸੂਚਿਤ ਜਾਤੀ ਵਰਗ ਲਈ 69, ਅਨੁਸੂਚਿਤ ਜਨਜਾਤੀ ਲਈ 35, ਹੋਰ ਪੱਛੜਾ ਵਰਗ ਲਈ 120 ਅਤੇ ਈਡਬਲਯੂਐੱਸ ਕੋਟੇ ਤਹਿਤ 44 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਯੋਗ ਉਮੀਦਵਾਰ https://apprenticeshipindia.org ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  (ਐੱਨਬੀਟੀ)

Comments

Leave a Reply


Latest News