Tue,Aug 11,2020 | 12:37:00pm
HEADLINES:

ਏਅਰਲਾਇੰਸ ਕੰਪਨੀਆਂ ਦੇ ਕਰਮਚਾਰੀਆਂ ਦੀ ਨੌਕਰੀ 'ਤੇ ਸੰਕਟ

ਕੋਰੋਨਾ ਤੇ ਲਾਕਡਾਊਨ ਕਾਰਨ ਗੰਭੀਰ ਸੰਕਟ ਦਾ ਦਾਅਵਾ ਕਰਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਏਅਰਲਾਇੰਸ ਕੰਪਨੀ ਇੰਡੀਗੋ ਨੇ 10 ਫੀਸਦੀ ਕਰਮਚਾਰੀਆਂ ਨੂੰ ਨੌਕਰੀ 'ਚੋਂ ਕੱਢਣ ਦਾ ਫੈਸਲਾ ਕੀਤਾ ਹੈ, ਮਤਲਬ ਕਰੀਬ 2200 ਲੋਕਾਂ ਦੀ ਨੌਕਰੀ ਜਾਵੇਗੀ, ਪਰ ਇਹ ਸਿਰਫ ਇੰਡੀਗੋ ਏਅਰਲਾਇੰਸ ਦਾ ਸੰਕਟ ਨਹੀਂ, ਸਗੋਂ ਏਅਰਲਾਇੰਸ ਖੇਤਰ 'ਚ ਕੰਮ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਦਾ ਮਾਮਲਾ ਹੈ। ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਛੁੱਟੀ 'ਤੇ ਭੇਜ ਦਿੱਤਾ ਸੀ।

ਇੱਥੇ ਤੱਕ ਕਿ ਸਰਕਾਰੀ ਏਅਰਲਾਇੰਸ ਕੰਪਨੀ ਏਅਰ ਇੰਡੀਆ ਨੇ ਵੀ ਆਪਣੇ ਕਰਮਚਾਰੀ ਬਿਨਾਂ ਤਨਖਾਹ ਦੇ ਛੁੱਟੀ 'ਤੇ ਭੇਜਣ ਦੀ ਯੋਜਨਾ ਬਣਾਈ ਹੈ, ਜਿਸਦਾ ਉੱਥੇ ਦੇ ਕਰਮਚਾਰੀ ਸੰਯੁਕਤ ਤੌਰ 'ਤੇ ਵਿਰੋਧ ਕਰ ਰਹੇ ਹਨ। ਇੰਡੀਗੋ ਏਅਰਲਾਇੰਸ ਕੰਪਨੀ ਦੇ ਸੀਈਓ ਰਣਜਯ ਦੱਤਾ ਨੇ ਇੱਕ ਬਿਆਨ 'ਚ ਕਿਹਾ ਕਿ ''ਕੰਪਨੀ ਇਸ ਸਮੇਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਆਪਣਾ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ ਕੁਝ ਤਿਆਗ ਕਰਨਾ ਹੋਵੇਗਾ। ਸਾਨੂੰ ਆਪਣੇ 10 ਫੀਸਦੀ ਕਰਮਚਾਰੀਆਂ ਨੂੰ ਕੱਢਣਾ ਹੋਵੇਗਾ।''

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇੰਡੀਗੋ ਦੇ ਇਸ ਫੈਸਲੇ ਤੋਂ ਬਾਅਦ ਉਸਦੀ ਆਲੋਚਨਾ ਕੀਤੀ। ਨਾਲ ਹੀ ਕਈ ਲੋਕਾਂ ਨੇ ਸਵਾਲ ਕੀਤਾ ਕਿ ਕੰਪਨੀ ਦੇ ਸੀਈਓ ਰਣਜਯ ਦੱਤਾ ਦੀ ਤਨਖਾਹ 'ਚ ਕਿੰਨੀ ਕਟੌਤੀ ਹੋਈ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕੱਢਣ ਦੀ ਜਗ੍ਹਾ ਉੱਚ ਅਧਿਕਾਰੀਆਂ ਦੀ ਤਨਖਾਹ 'ਚ ਕਟੌਤੀ ਦੀ ਮੰਗ ਕੀਤੀ ਹੈ।

Comments

Leave a Reply


Latest News