Tue,Aug 11,2020 | 12:11:09pm
HEADLINES:

ਪਿਛਲੇ 50 ਸਾਲਾਂ 'ਚ ਭਾਰਤ 'ਚ 4.58 ਕਰੋੜ ਮਹਿਲਾਵਾਂ ਲਾਪਤਾ : ਰਿਪੋਰਟ

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਮਹਿਲਾਵਾਂ ਨੂੰ ਲੈ ਕੇ ਆਈ ਨਵੀਂ ਰਿਪੋਰਟ ਹੈਰਾਨ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਦੁਨੀਆ ਭਰ 'ਚ ਕਰੀਬ 14.26 ਕਰੋੜ ਲੜਕੀਆਂ ਲਾਪਤਾ ਹਨ। ਭਾਰਤ 'ਚ ਪਿਛਲੇ 50 ਸਾਲਾਂ 'ਚ 4.58 ਕਰੋੜ ਮਹਿਲਾਵਾਂ ਲਾਪਤਾ ਹਨ। ਰਿਪੋਰਟ ਮੁਤਾਬਕ ਪਿਛਲੇ 50 ਸਾਲਾਂ ਦੀ ਗੱਲ ਕਰੀਏ ਤਾਂ ਦੁਨੀਆ 'ਚ ਲਾਪਤਾ ਲੜਕੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ।

ਸਾਲ 1970 'ਚ ਕੁੱਲ ਲਾਪਤਾ ਲੜਕੀਆਂ ਦੀ ਗਿਣਤੀ 6.10 ਕਰੋੜ ਸੀ, ਜੋ ਕਿ 2020 'ਚ ਵਧ ਕੇ 14.26 ਕਰੋੜ ਤੱਕ ਪਹੁੰਚ ਗਈ ਹੈ। ਰਿਪੋਰਟ ਅਨੁਸਾਰ ਦੁਨੀਆ ਭਰ 'ਚ ਕੁੱਲ ਲਾਪਤਾ ਲੜਕੀਆਂ ਦੀ ਸੰਖਿਆ ਸਭ ੋਂ ਵੱਧ ਭਾਰਤ ਤੇ ਚੀਨ 'ਚ ਹੈ। ਚੀਨ 'ਚ ਕੁੱਲ 7.23 ਕਰੋੜ, ਜਦਕਿ ਭਾਰਤ 'ਚ 4.58 ਕਰੋੜ ਲੜਕੀਆਂ ਲਾਪਤਾ ਹਨ। ਭਾਰਤ 'ਚ ਹਰ ਸਾਲ 4.60 ਲੱਖ ਲੜਕੀਆਂ ਲਾਪਤਾ ਹੁੰਦੀਆਂ ਹਨ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੇ ਅਧਿਕਾਰੀ ਨਤਾਲੀਆ ਕਨੇਮ ਨੇ ਦੱਸਿਆ ਕਿ ਸਾਲ 2013 ਤੋਂ 2017 ਵਿਚਕਾਰ ਪੂਰੀ ਦੁਨੀਆ 'ਚ 12 ਲੱਖ ਲੜਕੀਆਂ ਜਨਮ ਲੈਂਦੇ ਹੀ ਲਾਪਤਾ ਹੋ ਗਈਆਂ। ਭਾਰਤ 'ਚ ਹਰ ਸਾਲ 4.60 ਲੱਖ ਲੜਕੀਆਂ ਜਨਮ ਤੋਂ ਬਾਅਦ ਲਾਪਤਾ ਹੋ ਜਾਂਦੀਆਂ ਹਨ। ਲਿੰਗ ਪ੍ਰੀਖਣ ਕਰਕੇ ਲੜਕੀਆਂ ਦੇ ਲਾਪਤਾ ਹੋਣ ਦੀ ਗਿਣਤੀ 'ਚ ਵਾਧਾ ਹੋਇਆ ਹੈ।

Comments

Leave a Reply


Latest News