Thu,Jan 21,2021 | 12:56:37pm
HEADLINES:

ਦਿੱਲੀ 'ਚ 6 ਮਹੀਨਿਆਂ 'ਚ ਹਵਾ ਪ੍ਰਦੂਸ਼ਣ ਨਾਲ 24 ਹਜ਼ਾਰ ਮੌਤਾਂ

ਦਿੱਲੀ 'ਚ 25 ਮਾਰਚ ਤੋਂ ਕੋਵਿਡ-19 ਤੋਂ ਲੈ ਕੇ ਸਖਤ ਲਾਕਡਾਊਨ ਦੇ ਬਾਵਜੂਦ 2020 ਦੇ ਸ਼ੁਰੂਆਤੀ 6 ਮਹੀਨਿਆਂ 'ਚ ਹਵਾ ਪ੍ਰਦੂਸ਼ਣ ਕਰਕੇ ਕਰੀਬ 24 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ ਸਰਕਾਰ ਨੂੰ ਜੀਡੀਪੀ ਦੇ 5.8 ਫੀਸਦੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇੱਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।

ਆਈਕਯੂ ਏਅਰ ਦੇ ਨਵੇਂ ਆਨਲਾਈਨ ਉਪਕਰਨ ਏਅਰ ਵਿਜ਼ੂਅਲ ਅਤੇ ਗ੍ਰੀਨ ਪੀਸ ਦੱਖਣ ਪੂਰਵੀ ਏਸ਼ੀਆ ਦੇ ਮੁਤਾਬਕ ਦਿੱਲੀ 'ਚ ਇਸ ਸ਼ਾਲ ਦੇ ਸ਼ੁਰੂਆਤੀ 6 ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਕਰਕੇ 26,230 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜੋ ਕਿ ਉਸਦੀ ਸਲਾਨਾ ਜੀਡੀਪੀ ਦੇ 5.8 ਫੀਸਦੀ ਦੇ ਬਰਾਬਰ ਹੈ।

ਇਹ ਦੁਨੀਆ ਦੇ 28 ਮੁੱਖ ਸ਼ਹਿਰਾਂ 'ਚ ਜੀਡੀਪੀ ਦੇ ਨਜ਼ਰੀਏ ਨਾਲ ਹਵਾ ਪ੍ਰਦੂਸ਼ਣ ਨਾਲ ਹੋਣ ਵਾਲਾ ਸਭ ਤੋਂ ਜ਼ਿਆਦਾ ਨੁਕਸਾਨ ਹੈ। ਗ੍ਰੀਨ ਪੀਸ ਨੇ ਆਪਣੇ ਵੱਲੋਂ ਜਾਰੀ ਬਿਆਨ 'ਚ ਕਿਹਾ ਹੈ ਕਿ ''ਸਾਲ 2020 ਦੇ ਸ਼ੁਰੂਆਤੀ 6 ਮਹੀਨਿਆਂ 'ਚ 24 ਹਜ਼ਾਰ ਲੋਕਾਂ ਦੀ ਮੌਤ ਦਾ ਸਬੰਧ ਹਵਾ ਪ੍ਰਦੂਸ਼ਣ ਨਾਲ ਹੈ।''

ਬਿਆਨ ਮੁਤਾਬਕ ਮੁੰਬਈ 'ਚ ਹਵਾ ਪ੍ਰਦੂਸ਼ਣ ਕਰਕੇ ਇਸ ਸਮੇਂ ਦੌਰਾਨ 14 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ 15,750 ਕਰੋੜ ਦਾ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਲਗਾਤਾਰ ਜਾਨਲੇਵਾ ਪੱਧਰ 'ਤੇ ਬਣਿਆ ਹੋਇਆ ਹੈ।

Comments

Leave a Reply


Latest News