Tue,Aug 11,2020 | 11:48:42am
HEADLINES:

ਕੱਲ੍ਹ ਦੀ ਕੋਈ ਗਰੰਟੀ ਨਹੀਂ, ਜ਼ਿੰਦਗੀ ਨੂੰ ਅੱਜ 'ਚ ਜੀਓ

-ਕੁਝ ਲੋਕ ਨਵੀਂ ਖੋਜ ਨੂੰ ਬਦਲਾਅ ਦੇ ਤੌਰ 'ਤੇ ਦੇਖਦੇ ਹਨ, ਪਰ ਅਸੀਂ ਕਦੇ ਇਸਨੂੰ ਇਸ ਤਰ੍ਹਾਂ ਨਹੀਂ ਦੇਖਿਆ। ਸਾਡੇ ਲਈ ਨਵੀਆਂ ਖੋਜਾਂ ਚੀਜ਼ਾਂ ਨੂੰ ਹੋਰ ਬੇਹਤਰ ਬਣਾਉਣਾ ਹੈ।

-ਸਫਲਤਾ ਇਸ ਗੱਲ 'ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੰਨਾ ਕਮਾਇਆ ਹੈ।

-ਕ੍ਰਿਏਟੀਵਿਟੀ ਤੇ ਇਨੋਵੇਸ਼ਨ ਕੁਝ ਅਜਿਹੀਆਂ ਚੀਜ਼ਾਂ ਹਨ, ਜਿਸਨੂੰ ਤੁਸੀਂ ਫਲੋਚਾਰਟ 'ਤੇ ਨਹੀਂ ਦਿਖਾ ਸਕਦੇ।

-ਉੱਤਮਤਾ ਸਾਡੀ ਆਦਤ ਬਣ ਚੁੱਕੀ ਹੈ।

-ਜ਼ਿਦਗੀ ਬਹੁਤ ਨਾਜ਼ੁਕ ਹੈ। ਸਾਨੂੰ ਕੱਲ ਦੀ ਕੋਈ ਗਰੰਟੀ ਨਹੀਂ ਮਿਲੀ ਹੈ। ਇਸ ਲਈ ਤੁਹਾਨੂੰ ਜੋ ਕੁਝ ਵੀ ਮਿਲਿਆ ਹੈ, ਸਭ ਕੁਝ ਅੱਜ ਹੀ ਦੇ ਦਿਓ।

-ਮੈਨੂੰ ਇਹ ਲਗਦਾ ਹੈ ਕਿ ਮਜ਼ਬੂਤ ਇਰਾਦੇ ਵਾਲੇ ਲੋਕ ਇੱਕ ਦੂਜੇ ਦੀ ਵਡਿਆਈ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹਨ।

-ਫੋਕਸ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਇਸਦੀ ਜ਼ਰੂਰਤ ਸਿਰਫ ਕੰਪਨੀ ਚਲਾਉਣ 'ਚ ਨਹੀਂ, ਸਗੋਂ ਨਿੱਜੀ ਜ਼ਿੰਦਗੀ 'ਚ ਵੀ ਉਨੀ ਹੀ ਹੈ।

-ਸਮਾਜਿਕ ਤਰੱਕੀ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਵਿਅਕਤੀ ਨੂੰ ਸਿਰਫ ਕਿਸੇ ਦੀ ਨਸਲ ਜਾਂ ਲਿੰਗ ਨਾਲ ਪ੍ਰੀਭਾਸ਼ਿਤ ਨਹੀਂ ਕੀਤਾ ਜਾਂਦਾ।

-ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਚੰਗੇ ਇਨਸਾਨ ਵੱਜੋਂ ਜਾਣਦੇ ਹੋਣਗੇ, ਜੇਕਰ ਉਹ ਇਸ ਤਰ੍ਹਾਂ ਸੋਚਦੇ ਹਨ ਤਾਂ ਇਹੀ ਮੇਰੀ ਸਫਲਤਾ ਹੈ।

Comments

Leave a Reply


Latest News