Tue,Aug 11,2020 | 11:32:30am
HEADLINES:

ਸੀਆਰਪੀਐੱਫ ਨੇ 789 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ) ਨੇ ਪੈਰਾ ਮੈਡੀਕਲ ਸਟਾਫ ਸਮੇਤ ਸੈਂਕੜੇ ਅਲੱਗ-ਅਲੱਗ ਪੋਸਟਾਂ ਕੱਢੀਆਂ ਹਨ। ਇਸਦੇ ਲਈ ਅਧਿਕਾਰਕ ਵੈਬਸਾਈਟ crpf.gov.in 'ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਪੋਸਟਾਂ 'ਤੇ ਭਰਤੀਆਂ ਹੋਣੀਆਂ ਹਨ, ਉਨ੍ਹਾਂ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 1.42 ਲੱਖ ਰੁਪਏ ਪ੍ਰਤੀ ਮਹੀਨੇ ਤੱਕ ਸੈਲਰੀ ਮਿਲੇਗੀ।

ਕੁੱਲ ਪੋਸਟਾਂ 789 ਹਨ। ਇਨ੍ਹਾਂ 'ਚ ਇੰਸਪੈਕਟਰ, ਸਬ ਇੰਸਪੈਕਟਰ, ਅਸਿਸਟੈਂਟ ਸਬ ਇੰਸਪੈਕਟਰ, ਹੈੱਡ ਕਾਂਸਟੇਬਲ, ਕਾਂਸਟੇਬਲ ਦੀਆਂ ਪੋਸਟਾਂ ਸ਼ਾਮਲ ਹਨ। ਇਨ੍ਹਾਂ ਪੋਸਟਾਂ ਲਈ ਹੋਣ ਵਾਲੀ ਭਰਤੀ ਪ੍ਰਕਿਰਿਆ ਲਈ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2020 ਰੱਖੀ ਗਈ ਹੈ।

ਵੱਖ-ਵੱਖ ਪੋਸਟਾਂ ਲਈ ਸਿੱਖਿਅਕ ਯੋਗਤਾ ਅਤੇ ਉਮਰ ਸੀਮਾ ਵੀ ਅਲੱਗ-ਅਲੱਗ ਮੰਗੀ ਗਈ ਹੈ। ਸੀਆਰਪੀਐੱਫ ਦੀਆਂ ਇਨ੍ਹਾਂ ਕੁੱਲ ਪੋਸਟਾਂ 'ਚੋਂ ਹੋਰ ਪੱਛੜੇ ਵਰਗ (ਓਬੀਸੀ) ਲਈ 201 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਅਨੁਸੂਚਿਤ ਜਾਤੀ (ਐੱਸਸੀ) ਵਰਗ ਲਈ 113 ਅਤੇ ਅਨੁਸੂਚਿਤ ਜਨਜਾਤੀ (ਐੱਸਟੀ) ਲਈ 55 ਸੀਟਾਂ ਰਾਖਵੀਆਂ ਹੋਣਗੀਆਂ। ਇਸ ਤੋਂ ਇਲਾਵਾ ਈਡਬਲਯੂਐੱਸ ਕੋਟੇ 'ਚ 72 ਸੀਟਾਂ ਰੱਖੀਆਂ ਗਈਆਂ ਹਨ।
ਸਰੋਤ: ਐਨਬੀਟੀ

Comments

Leave a Reply


Latest News