Tue,Aug 11,2020 | 01:14:17pm
HEADLINES:

ਸੰਵਿਧਾਨਕ ਨੈਤਿਕਤਾ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਅੰਬੇਡਕਰ ਨੇ ਕੀਤਾ : ਜਸਟਿਸ ਕੁਰੀਅਨ

ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਕੁਰੀਅਨ ਜੋਸੇਫ ਨੇ ਬੀਤੇ ਦਿਨੀਂ ਲਾਈਵ ਲਾਅ ਵੱਲੋਂ ਕਰਵਾਏ ਗਏ ਇੱਕ ਵੈਬੀਨਾਰ 'ਚ ਕਿਹਾ ਕਿ ਜੱਜਾਂ ਦੀ ਨਿਯੁਕਤੀ ਸੰਵਿਧਾਨ ਦੀ ਮਰਿਆਦਾ ਬਣਾਏ ਰੱਖਣ ਲਈ ਹੁੰਦੀ ਹੈ। ਅਸੀਂ ਕਈ ਵਾਰ ਫੇਲ੍ਹ ਹੋ ਜਾਂਦੇ ਹਾਂ, ਕਿਉਂਕਿ ਸੰਵਿਧਾਨਕ ਤੌਰ 'ਤੇ ਨਿਰਪੱਖ ਹੋਣ ਦੀ ਜਗ੍ਹਾ ਅਸੀਂ ਵਿਅਕਤੀਗਤ ਸੰਵਿਧਾਨਕ ਹੁੰਦੇ ਹਾਂ।

ਸੰਵਿਧਾਨਕ ਕਦਰਾਂ ਕੀ ਹਨ ਅਤੇ ਕੀ ਸੁਪਰੀਮ ਕੋਰਟ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਰਾਬਰ ਰੂਪ 'ਚ ਲਾਗੂ ਕੀਤਾ ਹੈ, ਇਸ 'ਤੇ ਜਸਟਿਸ ਕੁਰੀਅਨ ਜੋਸੇਫ ਨੇ ਕਿਹਾ ਕਿ 'ਸੰਵਿਧਾਨਕ ਨੈਤਿਕਤਾ' ਸ਼ਬਦ ਦਾ ਇਸਤੇਮਾਲ ਪਹਿਲੀ ਵਾਰ ਸੁਪਰੀਮ ਕੋਰਟ ਨੇ ਨਹੀਂ ਕੀਤਾ ਸੀ, ਸਗੋਂ ਡਾ. ਭੀਮ ਰਾਓ ਅੰਬੇਡਕਰ ਨੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਦਿੱਤੇ ਗਏ ਫੈਸਲਿਆਂ ਕਰਕੇ ਇਹ ਸ਼ਬਦ ਟ੍ਰੈਂਡ 'ਚ ਰਿਹਾ ਹੈ, ਜਿਵੇਂ ਪੁੱਟਾਸਵਾਮੀ ਮਾਮਲਾ ਤੇ ਸਬਰੀਮਾਲਾ ਮਾਮਲਾ। ਉਨ੍ਹਾਂ ਕਿਹਾ ਕਿ ਇੱਕ ਜੱਜ ਦੀ ਨਿਯੁਕਤੀ ਸੰਵਿਧਾਨਕ ਕਦਰਾਂ ਕੀਮਤਾਂ ਪ੍ਰਤੀ ਸੱਚਾ ਰਹਿਣ ਲਈ ਹੁੰਦੀ ਹੈ। ਉਨ੍ਹਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ।

ਅਦਾਲਤਾਂ ਦੀ ਜ਼ਿੰਮੇਵਾਰੀ ਸੰਵਿਧਾਨ ਨੂੰ ਬਰਕਰਾਰ ਰੱਖਣ ਦੀ ਹੈ। ਜਸਟਿਸ ਕੁਰੀਅਨ ਨੇ ਕਿਹਾ ਕਿ ਸਾਨੂੰ ਅਜਿਹੇ ਜੱਜਾਂ ਦੀ ਜ਼ਰੂਰਤ ਹੈ, ਜੋ ਕਿ ਸੰਵਿਧਾਨਕ ਆਵਾਜ਼ ਚੁੱਕ ਸਕਣ। ਸੰਵਿਧਾਨਕ ਸੰਸਥਾਨਾਂ ਦੀ ਭਰੋਸੇ ਯੋਗਤਾ ਘੱਟ ਹੋ ਗਈ ਹੈ, ਕਿਉਂਕਿ ਇੱਥੇ ਅਹੁਦਿਆਂ 'ਤੇ ਬੈਠੇ ਲੋਕਾਂ ਕੋਲ ਸੰਵਿਧਾਨ ਨੂੰ ਬਰਕਰਾਰ ਰੱਖਣ ਦੀ ਹਿੰਮਤ ਨਹੀਂ ਹੈ।

Comments

Leave a Reply


Latest News