Tue,Aug 11,2020 | 01:04:45pm
HEADLINES:

ਮੰਦੀ : ਕੰਪਨੀਆਂ ਬੰਦ ਹੋਣ ਤੇ ਬੇਰੁਜ਼ਗਾਰੀ ਦਾ ਸੰਕਟ ਵਧੇਗਾ

ਵਰਲਡ ਬੈਂਕ ਵੱਲੋਂ ਬੀਤੇ ਦਿਨੀਂ ਜਾਰੀ ਆਪਣੀ ਰਿਪੋਰਟ 'ਚ ਕਿਹਾ ਗਿਆ ਕਿ ਕੋਰੋਨਾ ਸੰਕਟ ਤੇ ਲਾਕਡਾਊਨ ਦੇ ਦੁਨੀਆ ਭਰ ਦੀ ਅਰਥ ਵਿਵਸਥਾ 'ਤੇ ਮਾੜੇ ਅਸਰ ਪੈਣਗੇ। ਪਹਿਲਾਂ ਹੀ ਮੰਦੀ ਦਾ ਸਾਹਮਣਾ ਕਰ ਰਹੇ ਭਾਰਤ ਬਾਰੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਐਲਾਨੇ ਆਰਥਿਕ ਪੈਕੇਜ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਹੇਠਾਂ ਨੂੰ ਆਵੇਗੀ।

ਇਸੇ ਤਰ੍ਹਾਂ ਦੀ ਮੰਦੀ ਦੀ ਗੱਲ ਗੋਲਡਮੈਨ ਤੇ ਨੋਮੁਰਾ ਵਰਗੀਆਂ ਹੋਰ ਵਿੱਤ ਏਜੰਸੀਆਂ ਵੱਲੋਂ ਕਹੀ ਗਈ ਹੈ। ਸਥਿਤੀ ਇਹ ਹੈ ਕਿ ਸਰਕਾਰੀ ਖੇਤਰ ਤੇ ਖੇਤੀਬਾੜੀ ਸੈਕਟਰ ਨੂੰ ਛੱਡ ਕੇ ਇਕੋਨਮੀ ਦੇ ਹਰ ਸੈਕਟਰ 'ਚ ਮੰਦੀ ਦੇ ਭਿਆਨਕ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਖੇਤਰਾਂ 'ਚ ਕਈ ਕੰਪਨੀਆਂ ਬੰਦ ਹੋਣਗੀਆਂ ਤੇ ਲੋਕ ਵੱਡੇ ਪੱਧਰ 'ਤੇ ਬੇਰੁਜ਼ਗਾਰ ਹੋਣਗੇ। ਸਰਕਾਰ ਦੇ ਸਾਧਨ ਵੀ ਸੀਮਤ ਹਨ।

ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਸੀਮਤ ਸੰਸਾਧਨਾਂ ਦਾ ਇਸਤੇਮਾਲ ਸੋਚ-ਸਮਝ ਕੇ ਕੀਤਾ ਜਾਵੇ। ਮਾਹਿਰ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਸਾਡੀ ਕੋਸ਼ਿਸ਼ ਅਰਥ ਵਿਵਸਥਾ 'ਚ ਹੇਠਾਂ ਤੋਂ ਮੰਗ ਪੈਦਾ ਕਰਨ ਦੀ ਹੋਣੀ ਚਾਹੀਦੀ ਹੈ। ਇਹ ਉਦੋਂ ਹੀ ਹੋਵੇਗਾ, ਜਦੋਂ ਸਭ ਤੋਂ ਜ਼ਿਆਦਾ ਚਿੰਤਾ ਲੋਕਾਂ ਦੇ ਰੁਜ਼ਗਾਰ ਦੀ ਹੀ ਕੀਤੀ ਜਾਵੇਗੀ।

ਸਰਕਾਰ ਉਨ੍ਹਾਂ ਖੇਤਰਾਂ ਦੀ ਪਹਿਲ ਦੇ ਅਧਾਰ 'ਤੇ ਮਦਦ ਕਰੇ, ਜੋ ਕਿ ਸਭ ਤੋਂ ਜ਼ਿਆਦਾ ਰੁਜ਼ਗਾਰ ਉਪਲਬਧ ਕਰਾਉਂਦੇ ਹਨ। ਦੂਜੀ ਵੱਡੀ ਜ਼ਰੂਰਤ ਮਹੱਤਵਪੂਰਨ ਅੰਕੜਿਆਂ ਦੀ ਕਮੀ ਨੂੰ ਤੁਰੰਤ ਰੂਦ ਕਰਨ ਦੀ ਹੈ। ਦੇਸ਼ 'ਚ ਖਪਤ ਦੇ ਟ੍ਰੇਂਡ ਦੱਸਣ ਵਾਲੇ ਕੰਜੰਪਸ਼ਨ ਐਕਸਪੈਂਡੀਚਰ ਸਰਵੇ 2011-12 ਤੋਂ ਬਾਅਦ ਕਰਵਾਏ ਹੀ ਨਹੀਂ ਗਏ।

Comments

Leave a Reply


Latest News