Sun,Jul 05,2020 | 06:50:29am
HEADLINES:

ਸਿਰਫ ਤੁਸੀਂ ਹੀ ਆਪਣਾ ਭਵਿੱਖ ਤੈਅ ਕਰ ਸਕਦੇ ਹੋ

ਡਾ. ਥਿਓਡੋਰ ਸਿਅਸ ਗੇਜ਼ੇਲ ਦਾ ਜਨਮ 1904 'ਚ ਅਮਰੀਕਾ 'ਚ ਹੋਇਆ। ਉਹ ਮਹਾਨ ਲੇਖਕ ਤੇ ਕਾਰਟੂਨਿਸਟ ਸਨ। ਉਨ੍ਹਾਂ ਦੇ ਕੰਮ ਦੇ ਅਧਾਰ 'ਤੇ ਕਈ ਫਿਲਮਾਂ ਤੇ ਟੀਵੀ ਸੀਰੀਅਲ ਬਣੇ।

-ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ, ਉਨਾ ਹੀ ਜ਼ਿਆਦਾ ਚੀਜ਼ਾਂ ਤੁਸੀਂ ਜਾਣੋਗੇ। ਜਿੰਨਾ ਜ਼ਿਆਦਾ ਤੁਸੀਂ ਜਾਣੋਗੇ, ਉਨੀ ਹੀ ਜ਼ਿਆਦਾ ਤੁਸੀਂ ਸਫਲਤਾ ਪ੍ਰਾਪਤ ਕਰੋਗੇ।
 
-ਅੱਜ ਚੰਗਾ ਸੀ। ਅੱਜ ਮਜ਼ੇਦਾਰ ਸੀ। ਕੱਲ ਇੱਕ ਹੋਰ ਅਜਿਹਾ ਦਿਨ ਹੋਵੇਗਾ।
 
-ਮੈਂ ਸੁਣਿਆ ਹੈ ਕਿ ਕੁਝ ਮੁਸੀਬਤਾਂ ਸਾਹਮਣੇ ਤੋਂ ਆਉਂਦੀਆਂ ਹਨ ਤੇ ਕੁਝ ਪਿੱਛਿਓਂ, ਪਰ ਮੈਂ ਇੱਕ ਵੱਡਾ ਜਿਹਾ ਬੱਲਾ ਲੈ ਕੇ ਆਇਆ ਹਾਂ। ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਤੁਸੀਂ ਦੇਖਿਓ ਹੁਣ ਮੁਸੀਬਤਾਂ ਨੂੰ ਕਿਵੇਂ ਮੇਰੇ ਤੋਂ ਮੁਸੀਬਤ ਹੋਵੇਗੀ।
 
-ਬਹੁਤ ਸਾਵਧਾਨੀ ਤੇ ਸਮਝਦਾਰੀ ਨਾਲ ਆਪਣੇ ਕਦਮ ਵਧਾਓ ਅਤੇ ਯਾਦ ਰੱਖੋ ਕਿ ਜੀਵਨ ਸੰਤੁਲਨ ਬਣਾਏ ਰੱਖਣ ਦਾ ਇੱਕ ਮਹਾਨ ਕੰਮ ਹੈ।
 
-ਸਿਰਫ ਤੁਸੀਂ ਹੀ ਆਪਣਾ ਭਵਿੱਖ ਤੈਅ ਕਰ ਸਕਦੇ ਹੋ।
 
-ਤੁਹਾਨੂੰ ਟੀਚਰਾਂ ਤੋਂ ਮਦਦ ਮਿਲ ਸਕਦੀ ਹੈ, ਪਰ ਬਹੁਤ ਕੁਝ ਤੁਹਾਨੂੰ ਖੁਦ ਸਿੱਖਣਾ ਹੋਵੇਗਾ।
 
-ਤੁਹਾਡੇ ਸਿਰ 'ਚ ਦਿਮਾਗ ਹੈ। ਤੁਹਾਡੇ ਜੁੱਤਿਆਂ 'ਚ ਪੈਰ ਹਨ। ਤੁਸੀਂ ਜਿਸ ਦਿਸ਼ਾ 'ਚ ਚਾਹੇ ਜਾ ਸਕਦੇ ਹੋ। ਤੁਸੀਂ ਆਪਣੇ ਦਮ 'ਤੇ ਹੋ ਅਤੇ ਤੁਸੀਂ ਹੀ ਉਹ ਇਨਸਾਨ ਹੋ, ਜੋ ਤੈਅ ਕਰੇਗਾ ਕਿ ਜਾਣਾ ਕਿੱਥੇ ਹੈ।
 
-ਅੱਜ ਤੁਸੀਂ ਤੁਸੀਂ ਹੋ। ਇਹ ਸੱਚ ਤੋਂ ਵੀ ਸੱਚ ਹੈ। ਅਜਿਹਾ ਕੋਈ ਨਹੀਂ ਹੈ, ਜੋ ਕਿ ਤੁਹਾਡੇ ਤੋਂ ਵਧ ਕੇ ਤੁਹਾਡਾ ਹੈ।
 
-ਮੈਨੂੰ ਬਕਵਾਸ ਪਸੰਦ ਹੈ, ਇਹ ਦਿਮਾਗ ਦੀਆਂ ਨਸਾਂ ਨੂੰ ਜਗਾਉਂਦਾ ਹੈ।

 

Comments

Leave a Reply


Latest News