Sun,Jul 05,2020 | 06:38:44am
HEADLINES:

8ਵੀਂ, 10ਵੀਂ ਤੇ 12ਵੀਂ ਪਾਸ ਹੋ ਸਕਦੇ ਨੇ ਇੰਡੀਅਨ ਆਰਮੀ 'ਚ ਭਰਤੀ

ਇੰਡੀਅਨ ਆਰਮੀ ਵੱਲੋਂ ਨਵੀਆਂ ਭਰਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਪੋਸਟਾਂ ਲਈ 8ਵੀਂ, 10ਵੀਂ ਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਆਰਮੀ ਵੱਲੋਂ ਸੋਲਜ਼ਰ ਜਨਰਲ ਡਿਊਟੀ, ਸੋਲਜ਼ਰ ਟੈਕਨੀਕਲ, ਸੋਲਜ਼ਰ ਨਰਸਿੰਗ ਅਸਿਸਟੈਂਟ, ਸੋਲਜ਼ਰ ਕਲਰਕ-ਸਟੋਰ ਕੀਪਰ ਟੈਕਨੀਕਲ, ਸਿਪਾਹੀ, ਸੋਲਜ਼ਰ ਟ੍ਰੇਡਸਮੈਨ (10ਵੀਂ ਪਾਸ) ਤੇ ਸੋਲਜ਼ਰ ਟ੍ਰੇਡਸਮੈਨ (8ਵੀਂ ਪਾਸ) ਪੋਸਟਾਂ ਲਈ ਯੋਗਤਾ ਦੀਆਂ ਵੱਖ-ਵੱਖ ਸ਼ਰਤਾਂ ਰੱਖੀਆਂ ਗਈਆਂ ਹਨ।

ਇਨ੍ਹਾਂ ਪੋਸਟਾਂ 'ਚੋਂ ਸੋਲਜ਼ਰ ਜਨਰਲ ਡਿਊਟੀ ਲਈ ਵੱਧ ਤੋਂ ਵੱਧ ਉਮਰ ਸੀਮਾ 21 ਸਾਲ, ਸਿਪਾਹੀ ਲਈ 25 ਸਾਲ, ਜਦਕਿ ਬਾਕੀ ਸਾਰੀਆਂ ਪੋਸਟਾਂ ਲਈ ਵੱਧ ਤੋਂ ਵੱਧ ਉਮਰ ਸੀਮਾ 23 ਸਾਲ ਰੱਖੀ ਗਈ ਹੈ। ਉਮੀਦਵਾਰਾਂ ਦੀ ਚੋਣ ਮੈਡੀਕਲ ਟੈਸਟ ਦੇ ਅਧਾਰ 'ਤੇ ਕੀਤੀ ਜਾਵੇਗੀ। ਇਨ੍ਹਾਂ ਪੋਸਟਾਂ ਲਈ ਪੰਜਾਬ ਨਾਲ ਸਬੰਧਤ ਲੋਕ 16 ਜੁਲਾਈ 2020 ਤੱਕ ਅਪਲਾਈ ਕਰ ਸਕਦੇ ਹਨ।

ਭਰਤੀ ਰੈਲੀ ਦੀ ਤਾਰੀਖ 1 ਅਗਸਤ 2020 ਤੋਂ ਲੈ ਕੇ 16 ਅਗਸਤ 2020 ਤੱਕ ਰੱਖੀ ਗਈ ਹੈ। ਉਮੀਦਵਾਰਾਂ ਨੂੰ ਰੈਲੀ ਦੇ ਐਡਮਿਸ਼ਨ ਕਾਰਡ 17 ਜੁਲਾਈ ਤੋਂ 26 ਜੁਲਾਈ ਵਿਚਕਾਰ ਜਾਰੀ ਕਰ ਦਿੱਤੇ ਜਾਣਗੇ। ਇਸ ਸਬੰਧ 'ਚ ਵਧੇਰੇ ਜਾਣਕਾਰੀ ਲਈ ਵੈਬਸਾਈਟ https://joinindianarmy.nic.in 'ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਸੰਪਰਕ ਨੰਬਰ 0175-2300013 ਤੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ।

Comments

Leave a Reply


Latest News