Sun,Jul 05,2020 | 06:26:30am
HEADLINES:

ਲੋਕਸਭਾ ਸਕੱਤਰੇਤ 'ਚ ਚਾਹੀਦੇ ਨੇ ਟ੍ਰਾਂਸਲੇਟਰ, ਮੰਗੀਆਂ ਅਰਜ਼ੀਆਂ

ਲੋਕਸਭਾ ਸਕੱਤਰੇਤ ਦੀ ਭਰਤੀ ਬ੍ਰਾਂਚ ਨੇ ਯੋਗ ਭਾਰਤੀ ਨਾਗਰਿਕਾਂ ਤੋਂ ਸਿੱਧੀ ਭਰਤੀ ਲਈ ਲੋਕਸਭਾ ਸਕੱਤਰੇਤ 'ਚ ਟ੍ਰਾਂਸਲੇਟਰ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਪੇ ਸਕੇਲ ਲੈਵਲ 8 (ਰੁਪਏ 47600-1,51,100) ਤੱਕ ਹੋਵੇਗਾ। ਯੋਗ ਉਮੀਦਵਾਰ ਈਮੇਲ- [email protected] ਰਾਹੀਂ ਅਪਲਾਈ ਕਰ ਸਕਦੇ ਹਨ। ਕੁੱਲ ਪੋਸਟਾਂ 47 ਹੋਣਗੀਆਂ, ਜਿਨ੍ਹਾਂ 'ਚੋਂ ਜਨਰਲ ਲਈ 13, ਅਨੁਸੂਚਿਤ ਜਾਤੀ ਲਈ 3, ਜਨਜਾਤੀ ਲਈ 5 ਤੇ ਪੱਛੜਾ ਵਰਗ ਲਈ 17 ਅਸਾਮੀਆਂ ਹੋਣਗੀਆਂ।

9 ਪੋਸਟਾਂ ਈਡਬਲਯੂਐੱਸ ਲਈ ਰਾਖਵੀਆਂ ਹੋਣਗੀਆਂ। ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹਿੰਦੀ 'ਚ ਮਾਸਟਰ ਡਿਗਰੀ ਹੋਣਾ, ਡਿਗਰੀ ਲੈਵਲ 'ਤੇ ਇੰਗਲਿਸ਼ ਇੱਕ ਵਿਸ਼ੇ 'ਚ ਪਾਸ ਹੋਣਾ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇੰਗਲਿਸ਼ 'ਚ ਮਾਸਟਰ ਡਿਗਰੀ ਤੇ ਡਿਗਰੀ ਲੈਵਲ 'ਤੇ ਹਿੰਦੀ ਇੱਕ ਵਿਸ਼ੇ  'ਚ ਪਾਸ ਹੋਣਾ ਜ਼ਰੂਰੀ ਹੈ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸੇ ਯੂਨੀਵਰਸਿਟੀ-ਸੰਸਥਾ ਤੋਂ ਹਿੰਦੀ ਤੋਂ ਇੰਗਲਿਸ਼ ਜਾਂ ਇੰਗਲਿਸ਼ ਤੋਂ ਹਿੰਦੀ ਟ੍ਰਾਂਸਲੇਸ਼ਨ 'ਚ ਡਿਪਲੋਮਾ-ਸਰਟੀਫਿਕੇਟ ਕੋਰਸ ਪਾਸ ਹੋਣਾ ਜ਼ਰੂਰੀ ਹੈ।

ਵੱਧ ਤੋਂ ਵੱਧ ਉਮਰ ਸੀਮਾ 27 ਸਾਲ ਰੱਖੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਟ੍ਰਾਂਸਲੇਸ਼ਨ ਕੰਮ ਦਾ 2 ਸਾਲ ਦਾ ਅਨੁਭਵ ਹੈ, ਉਨ੍ਹਾਂ ਲਈ ਵੱਧ ਤੋਂ ਵੱਧ ਉਮਰ ਸੀਮਾ 29 ਸਾਲ ਹੈ। ਵਧੇਰੇ ਜਾਣਕਾਰੀ ਲਈ https://loksabha.nic.in ਵੈਬਸਾਈਟ 'ਤੇ ਜਾ ਕੇ Recruitment 'ਤੇ ਕਲਿੱਕ ਕਰੋ।

Comments

Leave a Reply


Latest News