Sun,Jul 05,2020 | 05:35:32am
HEADLINES:

ਚੰਗੇ ਨਤੀਜੇ ਦੇਣ ਨਾਲ ਹੀ ਲੀਡਰਸ਼ਿਪ ਸਾਬਿਤ ਹੁੰਦੀ ਹੈ

ਪੀਟਰ ਡ੍ਰਕਰ ਦਾ ਜਨਮ ਆਸਟ੍ਰੀਆ 'ਚ 1909 ਤੇ ਦੇਹਾਂਤ 2005 ਵਿੱਚ ਹੋਇਆ। ਮੈਨੇਜਮੈਂਟ ਗੁਰੂ ਪੀਟਰ ਨੂੰ ਉਨ੍ਹਾਂ ਦੇ ਮੈਨੇਜਮੈਂਟ ਸਬੰਧੀ ਸਿਧਾਤਾਂ ਲਈ ਜਾਣਿਆ ਜਾਂਦਾ ਹੈ।

-ਪ੍ਰਭਾਵਸ਼ਾਲੀ ਲੀਡਰਸ਼ਿਪ ਭਾਸ਼ਣ ਦੇਣ ਜਾਂ ਪਸੰਦ ਕੀਤੇ ਜਾਣ ਬਾਰੇ ਨਹੀਂ ਹੁੰਦੀ। ਲੀਡਰਸ਼ਿਪ ਨਤੀਜੇ ਰਾਹੀਂ ਸਾਬਿਤ ਹੁੰਦੀ ਹੈ, ਗੁਣਾਂ ਰਾਹੀਂ ਨਹੀਂ।

-ਗਿਆਨ ਨੂੰ ਲਗਾਤਾਰ ਸੁਧਾਰਨਾ, ਚੁਣੌਤੀ ਦੇਣਾ ਅਤੇ ਵਧਾਉਣਾ ਹੁੰਦਾ ਹੈ, ਨਹੀਂ ਤਾਂ ਉਹ ਗਾਇਬ ਹੋ ਜਾਂਦਾ ਹੈ।

-ਚੰਗੇ ਫੈਸਲੇ ਲੈਣਾ ਹਰ ਪੱਧਰ 'ਤੇ ਇੱਕ ਮਹੱਤਵਪੂਰਨ ਹੁਨਰ ਹੈ।

-ਮੈਨੇਜਮੈਂਟ ਦਾ ਅਰਥ ਚੀਜ਼ਾਂ ਨੂੰ ਸਹੀ ਕਰਨਾ ਹੈ ਤੇ ਲੀਡਰਸ਼ਿਪ ਦਾ ਮਤਲਬ ਸਹੀ ਚੀਜ਼ਾਂ ਕਰਨਾ ਹੁੰਦਾ ਹੈ।

-ਆਪਣੀ ਖੁਸ਼ੀ ਦੀ ਪਰਵਾਹ ਨਾ ਕਰੋ, ਆਪਣਾ ਕੰਮ ਕਰੋ।

-ਯੋਜਨਾਵਾਂ ਸਿਰਫ ਚੰਗੇ ਇਰਾਦੇ ਹਨ, ਜਦੋਂ ਤੱਕ ਕਿ ਉਨ੍ਹਾਂ ਨੂੰ ਸਖਤ ਮਿਹਨਤ 'ਚ ਨਾ ਬਦਲਿਆ ਜਾਵੇ।

-ਭਵਿੱਖ ਦਾ ਅਨੁਮਾਨ ਲਗਾਉਣ ਦਾ ਸਭ ਤੋਂ ਸਹੀ ਢੰਗ ਹੈ, ਉਸਨੂੰ ਬਣਾਉਣਾ।

-ਸਮਾਂ ਸਭ ਤੋਂ ਕੀਮਤੀ ਸੰਸਾਧਨ ਹੈ ਅਤੇ ਜਦੋਂ ਤੱਕ ਇਸਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾਂਦੀ, ਹੋਰ ਕੁਝ ਵੀ ਮੈਨੇਜਡ ਨਹੀਂ ਹੋ ਸਕਦਾ।

-ਭਵਿੱਖ ਬਾਰੇ ਅਸੀਂ ਸਿਰਫ ਇਹ ਜਾਣਦੇ ਹਾਂ ਕਿ ਉਹ ਅਲੱਗ ਹੋਵੇਗਾ।

-ਉਦਯੋਗਪਤੀ ਹਮੇਸ਼ਾ ਬਦਲਾਅ ਨੂੰ ਲੱਭਦਾ ਹੈ, ਉਸ 'ਤੇ ਪ੍ਰਤੀਕਿਰਿਆ ਕਰਦਾ ਹੈ ਅਤੇ ਉਸਨੂੰ ਇੱਕ ਮੌਕੇ ਦੇ ਰੂਪ 'ਚ ਇਸਤੇਮਾਲ ਕਰਦਾ ਹੈ।

Comments

Leave a Reply


Latest News