Sun,Jul 05,2020 | 05:04:30am
HEADLINES:

ਲਾਕਡਾਊਨ ਦੌਰਾਨ ਬੇਰੁਜ਼ਗਾਰੀ ਦਰ ਵਿੱਚ ਵਾਧਾ ਹੋਇਆ : ਰਿਪੋਰਟ

ਲਾਕਡਾਊਨ ਦੌਰਾਨ ਦੇਸ਼ 'ਚ ਬੇਰੁਜ਼ਗਾਰੀ ਦਰ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ (ਸੀਐੱਮਆਈਈ) ਦੀ ਨਵੀਂ ਰਿਪੋਰਟ ਮੁਤਾਬਕ 3 ਮਈ ਨੂੰ ਸਮਾਪਤ ਹੋਏ ਹਫਤੇ ਦੌਰਾਨ ਇਹ ਵਧ ਕੇ 27.11 ਫੀਸਦੀ ਹੋ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਚੁਣੌਤੀ ਵਾਲੀ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ 'ਚ ਤਮਿਲਨਾਡੂ
(49.8 ਫੀਸਦੀ), ਝਾਰਖੰਡ (47.6 ਫੀਸਦੀ), ਬਿਹਾਰ (46.6 ਫੀਸਦੀ), ਹਰਿਆਣਾ (43.4 ਫੀਸਦੀ) ਤੇ ਕਰਨਾਟਕ (29.8 ਫੀਸਦੀ) ਸ਼ਾਮਲ ਹਨ, ਜਦਕਿ ਘੱਟ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਛੱਤੀਸਗੜ ਤੇ ਤੇਲੰਗਾਨਾ ਵਰਗੇ ਸੂਬੇ ਹਨ।

ਜ਼ਿਕਰਯੋਗ ਹੈ ਕਿ ਲਾਕਡਾਊਨ ਦੌਰਾਨ ਪਿਛਲੇ 2 ਮਹੀਨਿਆਂ 'ਚ ਸ਼ਹਿਰਾਂ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਹੋਰ ਵੀ ਖਰਾਬ ਹੋਈ ਹੈ। ਇੱਕ ਪਾਸੇ ਉਨ੍ਹਾਂ ਦੀ ਬਚਤ ਖਤਮ ਹੋ ਗਈ ਹੈ ਅਤੇ ਦੂਜੇ ਪਾਸੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਘਰਾਂ ਨੂੰ ਮੁੜਨ ਲਈ ਮਜਬੂਰ ਹਨ।

ਸੀਐੱਮਆਈਈ ਦੀ ਸਰਵੇ ਰਿਪੋਰਟ ਮੁਤਾਬਕ ਤਨਖਾਹ ਵਾਲੇ ਰੁਜ਼ਗਾਰ 'ਤੇ ਲੱਗੇ ਲੋਕਾਂ ਦੀ ਗਿਣਤੀ 'ਚ ਵੀ ਕਮੀ ਆਈ ਹੈ। 2019-20 'ਚ ਜਿੱਥੇ ਉਨ੍ਹਾਂ ਦੀ ਗਿਣਤੀ 8.6 ਕਰੋੜ ਸੀ ਤਾਂ ਅਪ੍ਰੈਲ 2020 'ਚ ਇਹ ਘੱਟ ਕੇ 6.8 ਕਰੋੜ ਰਹਿ ਗਈ।

ਇਸ ਵਰਗ ਦੇ ਰੁਜ਼ਗਾਰ 'ਚ 21 ਫੀਸਦੀ ਗਿਰਾਵਟ ਦਰਜ ਕੀਤੀ ਗਈ। ਲਾਕਡਾਊਨ ਨਾਲ ਦਿਹਾੜੀ ਮਜ਼ਦੂਰਾਂ ਤੇ ਛੋਟੇ ਵਪਾਰ ਨਾਲ ਜੁੜੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ।

Comments

Leave a Reply


Latest News