Sun,Jul 05,2020 | 07:14:30am
HEADLINES:

ਜੇਕਰ ਤੁਸੀਂ ਹਾਰ ਤੋਂ ਸਿੱਖਦੇ ਹੋ ਤਾਂ ਅਸਲ 'ਚ ਤੁਸੀਂ ਹਾਰੇ ਨਹੀਂ

ਜਿਗ ਜਿਗਲਰ ਅਮਰੀਕਾ ਦੇ ਮੰਨੇ-ਪ੍ਰਮੰਨੇ ਆਥਰ, ਸੇਲਸਮੈਨ ਤੇ ਮੋਟੀਵੇਸ਼ਨਲ ਸਪੀਕਰ ਸਨ। 1926 'ਚ ਜਨਮੇ ਜਿਗਲਰ ਨੇ ਆਪਣੇ ਵਿਚਾਰਾਂ ਨਾਲ ਲੱਖਾਂ ਲੋਕਾਂ ਨੂੰ ਮੋਟੀਵੇਟ ਕੀਤਾ।

-ਸ਼ੁਰੂਆਤ ਕਰਨ ਲਈ ਤੁਹਾਡਾ ਮਹਾਨ ਹੋਣਾ ਜ਼ਰੂਰੀ ਨਹੀਂ, ਪਰ ਮਹਾਨ ਹੋਣ ਲਈ ਤੁਹਾਡਾ ਸ਼ੁਰੂਆਤ ਕਰਨਾ ਜ਼ਰੂਰੀ ਹੈ।

-ਤੁਸੀਂ ਜਿੱਤ ਲਈ ਪੈਦਾ ਹੋਏ ਸੀ, ਪਰ ਜੇਤੂ ਬਣਨ ਲਈ ਤੁਹਾਨੂੰ ਜਿੱਤ ਦੀ ਯੋਜਨਾ ਬਣਾਉਣੀ ਹੋਵੇਗੀ, ਤਿਆਰੀ ਕਰਨੀ ਹੋਵੇਗੀ ਅਤੇ ਜਿੱਤਣ ਦੀ ਉਮੀਦ ਰੱਖਣੀ ਹੋਵੇਗੀ।

-ਸਕਾਰਾਤਮਕ ਸੋਚ ਤੁਹਾਨੂੰ ਨਕਾਰਾਤਮਕ ਸੋਚ ਦੇ ਮੁਕਾਬਲੇ ਹਰ ਚੀਜ਼ ਬੇਹਤਰ ਢੰਗ ਨਾਲ ਕਰਨ ਦੇਵੇਗੀ।

-ਅਸਫਲਤਾ ਦੇ ਕੱਪੜੇ ਪਾ ਕੇ ਤੁਸੀਂ ਸਫਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ।

-ਜੇਕਰ ਤੁਸੀਂ ਇੱਕ ਟੀਚੇ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਅਸਲੀਅਤ 'ਚ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਆਪਣੇ ਦਿਮਾਗ 'ਚ ਖੁਦ ਨੂੰ ਉੱਥੇ ਪਹੁੰਚਦੇ ਹੋਏ ਦੇਖਣਾ ਹੋਵੇਗਾ।

-ਜੇਕਰ ਤੁਸੀਂ ਖੁਦ ਨੂੰ ਇੱਕ ਜੇਤੂ ਵਾਂਗ ਨਹੀਂ ਦੇਖਦੇ ਤਾਂ ਤੁਸੀਂ ਇੱਕ ਜੇਤੂ ਵਾਂਗ ਪਰਫਾਰਮ ਨਹੀਂ ਕਰ ਸਕਦੇ।

-ਅਮੀਰ ਲੋਕਾਂ ਕੋਲ ਛੋਟਾ ਟੀਵੀ ਤੇ ਵੱਡੀ ਲਾਈਬ੍ਰੇਰੀ ਹੁੰਦੀ ਹੈ ਅਤੇ ਗਰੀਬ ਲੋਕਾਂ ਕੋਲ ਛੋਟੀ ਲਾਈਬ੍ਰੇਰੀ ਤੇ ਵੱਡਾ ਟੀਵੀ ਹੁੰਦਾ ਹੈ।

-ਯੋਗਤਾ ਤੁਹਾਨੂੰ ਟਾਪ 'ਤੇ ਲੈ ਜਾ ਸਕਦੀ ਹੈ, ਪਰ ਉੱਥੇ ਬਣੇ ਰਹਿਣ ਲਈ ਤੁਹਾਨੂੰ ਚਰਿੱਤਰ ਦੀ ਜ਼ਰੂਰਤ ਹੁੰਦੀ ਹੈ।

-ਟਾਪ ਦੇ ਲੋਕਾਂ 'ਚ ਇੱਕ ਚੀਜ਼ ਇੱਕੋ ਜਿਹੀ ਹੁੰਦੀ ਹੈ, ਉਹ ਹੈ ਮਿਸ਼ਨ ਨੂੰ ਲੈ ਕੇ ਪੱਕੀ ਸਮਝ।

Comments

Leave a Reply


Latest News