Sun,Jul 05,2020 | 07:02:06am
HEADLINES:

ਸਫਲ ਸ਼ਾਸਨ ਲਈ ਤਾਕਤ ਨਹੀਂ, ਬੁੱਧੀ ਤੇ ਗਿਆਨ ਦੀ ਲੋੜ ਹੈ

ਜੂਲੀਅਸ ਸੀਜ਼ਰ ਰੋਮਨ ਸਟੇਟਸਮੈਂਟ ਤੇ ਜਨਰਲ ਸੀ, ਜਿਨ੍ਹਾਂ ਨੇ ਰੋਮਨ ਸਮਰਾਜ ਦੇ ਉਭਾਰ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਇਤਿਹਾਸਕਾਰ ਤੇ ਲੇਖਕ ਵੀ ਸਨ।

-ਇਹ ਜ਼ਰੂਰੀ ਨਹੀਂ ਕਿ ਵਿਅਕਤੀ ਤਾਕਤ ਨਾਲ ਹੀ ਸ਼ਾਸਨ ਕਰ ਸਕਦਾ ਹੈ। ਸਫਲ ਸ਼ਾਸਨ ਲਈ ਬੁੱਧੀ ਤੇ ਗਿਆਨ ਚਾਹੀਦਾ ਹੈ।

-ਬਹਾਦਰ ਇਸ ਲਈ ਬਹਾਦਰ ਹੁੰਦੇ ਹਨ, ਕਿਉਂਕਿ ਉਨ੍ਹਾਂ ਅੰਦਰ ਅਸੰਭਵ ਨੂੰ ਵੀ ਸੰਭਵ ਬਣਾਉਣ ਦਾ ਜਨੂੰਨ ਹੁੰਦਾ ਹੈ।

-ਇੱਕ ਸਫਲ ਰਾਜੇ ਨੂੰ ਆਪਣੇ ਦੇਸ਼ਵਾਸੀਆਂ ਦਾ ਭਰੋਸ਼ੇ ਯੋਗ ਹੋਣਾ ਚਾਹੀਦਾ ਹੈ। ਇਸ ਨਾਲ ਰਾਜਾ ਤੇ ਰਾਜ ਦੋਨਾਂ ਦੀ ਭਲਾਈ ਹੁੰਦੀ ਹੈ।

-ਮੇਹਨਤ ਨਾਲ ਸੁੱਤੀ ਹੋਈ ਕਿਸਮਤ ਨੂੰ ਵੀ ਜਗਾਇਆ ਜਾ ਸਕਦਾ ਹੈ।

-ਜਿੱਤਣ ਦੀ ਕੋਸ਼ਿਸ਼ ਕਰੋ, ਪਰ ਲਾਲਚ ਨਹੀਂ। ਖੁਦ 'ਤੇ ਭਰੋਸਾ ਰੱਖੋ, ਘਮੰਡ ਨਹੀਂ। ਸਮੇਂ 'ਤੇ ਨਿਸ਼ਾਨਾ ਰੱਖੋ, ਪਰ ਉਡੀਕ ਨਹੀਂ।

-ਸਫਲ ਵਿਅਕਤੀ ਦੂਜਿਆਂ ਨਾਲ ਖੁਦ ਦੀ ਤੁਲਨਾ ਨਹੀਂ ਕਰਦੇ, ਸਗੋਂ ਦੂਜੇ ਉਸ ਨਾਲ ਆਪਣੀ ਤੁਲਨਾ ਕਰਦੇ ਹਨ।

-ਅੱਖ ਬੰਦ ਕਰਕੇ ਭਰੋਸਾ ਕਰਨਾ ਜ਼ਹਿਰ ਪੀਣ ਵਾਂਗ ਹੁੰਦਾ ਹੈ।

-ਹਾਰ ਤੇ ਦੁੱਖ ਜ਼ਿੰਦਗੀ ਦੇ ਕੌੜੇ ਸੱਚ ਹਨ। ਇਨ੍ਹਾਂ ਨੂੰ ਉਤਸਾਹ ਨਾਲ ਪਾਰ ਕਰਨਾ ਸਿੱਖੋ।

-ਅਨੁਭਵ ਸਭ ਤੋਂ ਵੱਡਾ ਟੀਚਰ ਹੈ।

-ਕਾਇਰ ਆਪਣੀ ਮੌਤ ਤੋਂ ਪਹਿਲਾਂ ਕਈ ਵਾਰ ਮਰਦੇ ਹਨ ਅਤੇ ਬਹਾਦਰ ਸਿਰਫ ਇੱਕ ਵਾਰ।

-ਝੁਕਣਾ ਮਨੁੱਖ ਦਾ ਸੁਭਾਅ ਨਹੀਂ ਸ਼ਿਸ਼ਟਾਚਾਰ ਹੈ।

Comments

Leave a Reply


Latest News