Sat,May 30,2020 | 12:20:29am
HEADLINES:

ਕਾਂਟ੍ਰੈਕਟ ਤੇ ਰੈਗੂਲਰ ਆਧਾਰ 'ਤੇ ਨਵੀਆਂ ਭਰਤੀਆਂ ਕਰੇਗਾ ਸਟੇਟ ਬੈਂਕ ਆਫ ਇੰਡੀਆ

ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਸਪੈਸ਼ਲਿਸਟ ਕੈਡਰ ਆਫੀਸਰ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐੱਸਬੀਆਈ 'ਚ ਇਨ੍ਹਾਂ 45 ਪੋਸਟਾਂ 'ਤੇ ਕਾਂਟ੍ਰੈਕਟ ਤੇ ਰੈਗੂਲਰ ਦੋਵੇਂ ਆਧਾਰ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ।

ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 750 ਰੁਪਏ ਫੀਸ ਦੇਣੀ ਹੋਵੇਗੀ, ਜਦਕਿ ਐੱਸਸੀ-ਐੱਸਟੀ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪਵੇਗੀ। ਸਾਰੀਆਂ ਪੋਸਟਾਂ 'ਤੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਤੋਂ ਬਾਅਦ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਤਨਖਾਹ ਦੀ ਗੱਲ ਕਰੀਏ ਤਾਂ ਚੁਣੇ ਗਏ ਉਮੀਦਵਾਰ ਨੂੰ ਘੱਟੋ ਘੱਟ 30 ਹਜ਼ਾਰ ਰੁਪਏ ਮਹੀਨਾ ਸੈਲਰੀ ਮਿਲੇਗੀ।

ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਅੰਤਮ ਤਾਰੀਖ 12 ਫਰਵਰੀ ਹੈ। ਯੋਗ ਉਮੀਦਵਾਰ ਐੱਸਬੀਆਈ ਦੀ ਵੈਬਸਾਈਟ sbi.co.in  'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

Comments

Leave a Reply


Latest News