Tue,Aug 11,2020 | 12:29:50pm
HEADLINES:

ਟੀਚਰਾਂ ਦੀਆਂ 118 ਪੋਸਟਾਂ ਲਈ ਆਨਲਾਈਨ ਮੰਗੀਆਂ ਅਰਜ਼ੀਆਂ

ਦਿੱਲੀ ਸਰਵਿਸ ਸਿਲੈਕਸ਼ਨ ਸਬਾਆਰਡੀਨੇਟ ਬੋਰਡ (ਡੀਐੱਸਐੱਸਐੱਸਬੀ) ਨੇ ਦਿੱਲੀ ਵਿੱਚ ਪੋਸਟ ਗ੍ਰੈਜੂਏਟ ਟੀਚਰ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਪ੍ਰਕਿਰਿਆ 14 ਜਨਵਰੀ ਤੋਂ ਸ਼ੁਰੂ ਹੋ ਕੇ 13 ਫਰਵਰੀ ਤੱਕ ਚੱਲੇਗੀ। ਉਮੀਦਵਾਰ ਨੂੰ ਡੀਐੱਸਐੱਸਐੱਸਬੀ ਦੀ ਆਫੀਸ਼ਿਅਲ ਵੈਬਸਾਈਟ dsssbonline.nic.in 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।

ਅਰਜ਼ੀਆਂ ਸਿਰਫ ਆਨਲਾਈਨ ਹੀ ਲਈਆਂ ਜਾਣਗੀਆਂ। ਇਸ ਭਰਤੀ ਪ੍ਰਕਿਰਿਆ ਰਾਹੀਂ ਪੀਜੀਟੀ ਦੀਆਂ 710 ਪੋਸਟਾਂ ਨੂੰ ਭਰਿਆ ਜਾਵੇਗਾ। ਉਮੀਦਵਾਰ ਦੀ ਉਮਰ ਸੀਮਾ 36 ਸਾਲ ਰੱਖੀ ਗਈ ਹੈ। ਦਿੱਲੀ ਵਿੱਚ ਪੜ੍ਹਾ ਰਹੇ ਗੈਸਟ ਟੀਚਰਾਂ ਨੂੰ ਕੁਝ ਸ਼ਰਤਾਂ ਦੇ ਨਾਲ ਉਮਰ ਵਿੱਚ ਛੋਟ ਦਿੱਤੀ ਜਾਵੇਗੀ।

ਪ੍ਰੀਖਿਆ ਫੀਸ ਦੇ ਰੂਪ ਵਿੱਚ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਕੁੱਲ 118 ਪੋਸਟਾਂ ਵਿੱਚੋਂ ਐੱਸਸੀ ਲਈ 17, ਐੱਸਟੀ ਲਈ 19 ਤੇ ਓਬੀਸੀ ਲਈ 56 ਪੋਸਟਾਂ ਰਾਖਵੀਆਂ ਹੋਣਗੀਆਂ। ਇਨ੍ਹਾਂ ਪੋਸਟਾਂ ਲਈ ਗ੍ਰੇਡ ਪੇ 4800 ਰੁਪਏ ਰੱਖੀ ਗਈ ਹੈ।

Comments

Leave a Reply


Latest News