Tue,Aug 11,2020 | 12:19:31pm
HEADLINES:

ਕੋਸਟ ਗਾਰਡ 'ਚ ਭਰਤੀ ਹੋਣ ਦਾ ਮੌਕਾ, 2 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਇੰਡੀਅਨ ਕੋਸਟ ਗਾਰਡ ਨੇ ਨਾਵਿਕ (ਜਨਰਲ ਡਿਊਟੀ) ਦੀਆਂ ਪੋਸਟਾਂ 'ਤੇ ਭਰਤੀ ਲਈ ਭਾਰਤੀ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਪੋਸਟ ਲਈ ਸਿਰਫ ਪੁਰਸ਼ ਹੀ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ 26 ਜਨਵਰੀ ਤੋਂ 2 ਫਰਵਰੀ ਤੱਕ ਇਸਦੇ ਲਈ ਅਪਲਾਈ ਕਰ ਸਕਦੇ ਹਨ।  

ਐਡਮਿਟ ਕਾਰਡ ਡਾਊਨਲੋਡ ਕਰਨ ਦੀ ਅੰਤਮ ਤਾਰੀਖ 22 ਫਰਵਰੀ ਹੋਵੇਗੀ। ਕੁੱਲ ਪੋਸਟਾਂ ਵਿੱਚੋਂ 113 ਪੋਸਟਾਂ ਜਨਰਲ, ਈਡਬਲਯੂਐੱਸ ਦੀਆਂ 26 ਪੋਸਟਾਂ, ਓਬੀਸੀ ਲਈ 75, ਐੱਸਸੀ ਲਈ 33 ਅਤੇ ਐੱਸਟੀ ਲਈ 13 ਪੋਸਟਾਂ ਰੱਖੀਆਂ ਗਈਆਂ ਹਨ। ਉਮੀਦਵਾਰ ਦਾ ਜਨਮ 1 ਅਗਸਤ 1998 ਤੋਂ 31 ਜੁਲਾਈ 2002 ਵਿਚਕਾਰ ਹੋਣਾ ਚਾਹੀਦਾ ਹੈ।

ਜਨਰਲ ਵਰਗ ਲਈ ਘੱਟੋ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 22 ਸਾਲ ਰੱਖੀ ਗਈ ਹੈ, ਜਦਕਿ ਐੱਸਸੀ-ਐੱਸਟੀ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ 27 ਸਾਲ ਰੱਖੀ ਗਈ ਹੈ। ਉਮੀਦਵਾਰ ਮਾਨਤਾ ਪ੍ਰਾਪਤ ਕਿਸੇ ਵੀ ਬੋਰਡ ਤੋਂ ਮੈਥਸ ਤੇ ਫਿਜ਼ੀਕਸ ਵਿੱਚ ਘੱਟੋ ਘੱਟ 50 ਫੀਸਦੀ ਨੰਬਰਾਂ ਦੇ ਨਾਲ 12ਵੀਂ ਪਾਸ ਹੋਵੇ। ਪੋਸਟ ਲਈ ਅਪਲਾਈ ਕਰਨ ਲਈ www.joinindiancoastguard.gov.in ਵੈਬਸਾਈਟ 'ਤੇ ਜਾ ਕੇ opportunities ਬਟਨ 'ਤੇ ਕਲਿੱਕ ਕਰੋ ਤੇ ਅਗਲੀ ਪ੍ਰਕਿਰਿਆ ਨੂੰ ਫਾਲੋ ਕਰੋ।

Comments

Leave a Reply


Latest News