Tue,Jan 28,2020 | 03:09:39am
HEADLINES:

ਇੰਡੀਅਨ ਰੇਲਵੇ ਨੇ 10ਵੀਂ ਪਾਸ ਤੇ ਗ੍ਰੈਜੂਏਟ ਲਈ ਕੱਢੀਆਂ ਨੌਕਰੀਆਂ

ਭਾਰਤੀ ਰੇਲਵੇ ਵਿੱਚ ਨੌਕਰੀ ਲਈ ਅਪਲਾਈ ਕਰਨ ਦਾ ਇੱਕ ਹੋਰ ਮੌਕਾ ਮਿਲਣ ਜਾ ਰਿਹਾ ਹੈ। ਦੱਖਣ ਤੇ ਪੱਛਮੀ ਰੇਲਵੇ ਨੇ ਅਲੱਗ-ਅਲੱਗ 5 ਹਜ਼ਾਰ ਤੋਂ ਵੱਧ ਪੋਸਟਾਂ ਕੱਢੀਆਂ ਹਨ। ਸਾਊਥ ਈਸਟਰਨ ਰੇਲਵੇ ਵਿੱਚ 1778 ਤੇ ਵੈਸਟਰਨ ਰੇਲਵੇ ਵਿੱਚ 3553 ਅਪ੍ਰੈਂਟਿਸ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਵੈਸਟਰਨ ਰੇਲਵੇ ਵਿੱਚ ਅਪ੍ਰੈਂਟਿਸ ਪੋਸਟਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 7 ਜਨਵਰੀ 2020 ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 6 ਫਰਵਰੀ ਤੱਕ ਜਾਰੀ ਰਹੇਗੀ।

ਉਮੀਦਵਾਰ ਦੀ ਉਮਰ 15 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜੇ ਵਰਗ ਦੇ ਉਮੀਦਵਾਰਾਂ ਨੂੰ ਨਿਯਮ ਮੁਤਾਬਕ ਉਮਰ ਸੀਮਾ ਵਿੱਚ ਛੋਟ ਮਿਲੇਗੀ। ਉਮੀਦਵਾਰ ਕੋਲ 10ਵੀਂ ਜਾਂ 12ਵੀਂ ਵਿੱਚ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਨਾਲ ਹੀ ਮਾਨਤਾ ਪ੍ਰਾਪਤ ਆਈਟੀਆਈ ਨਾਲ ਸਬੰਧਤ ਕੋਰਸ ਵਿੱਚ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਸਾਊਥ ਈਸਟਰਨ ਰੇਲਵੇ ਵਿੱਚ ਅਪਲਾਈ ਕਰਨ ਦੀ ਅੰਤਮ ਤਾਰੀਖ 3 ਫਰਵਰੀ 2020 ਤੱਕ ਚੱਲੇਗੀ। ਇੱਥੇ ਵੀ ਉਮੀਦਵਾਰ ਦੀ ਉਮਰ 15 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਅਰਜ਼ੀ ਫੀਸ ਦੇ ਰੂਪ ਵਿੱਚ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਅਤੇ ਅਪਲਾਈ ਕਰਨ ਲਈ ਵੈਬਸਾਈਟ www.rrc-wr.com 'ਤੇ ਲਾਗ ਇਨ ਕਰੋ।

Comments

Leave a Reply


Latest News