Tue,Aug 11,2020 | 11:52:18am
HEADLINES:

ਰਿਜ਼ਰਵ ਬੈਂਕ ਆਫ ਇੰਡੀਆ 'ਚ 926 ਪੋਸਟਾਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਅਸਿਸਟੈਂਟ ਦੀਆਂ 926 ਪੋਸਟਾਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 16 ਜਨਵਰੀ 2020 ਹੋਵੇਗੀ। ਅਪਲਾਈ ਕਰਨ ਲਈ ਆਰਬੀਆਈ ਦੀ ਆਫੀਸ਼ਿਅਲ ਵੈੱਬਸਾਈਟ www.rbi.org.in 'ਤੇ ਜਾਣਾ ਹੋਵੇਗਾ।

ਇਨ੍ਹਾਂ ਪੋਸਟਾਂ ਲਈ ਪ੍ਰੀ-ਪ੍ਰੀਖਿਆ ਦੀ ਸੰਭਾਵਨਾ 14 ਤੇ 15 ਫਰਵਰੀ 2020 ਨੂੰ ਹੋਵੇਗੀ। ਮੁੱਖ ਪ੍ਰੀਖਿਆ ਮਾਰਚ 2020 ਵਿੱਚ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੀਆਂ ਤਾਰੀਖਾਂ ਵਿੱਚ ਬਦਲਾਅ ਸੰਭਵ ਹੈ। ਉਮੀਦਵਾਰ ਦੀ ਘੱਟੋ ਘੱਟ ਉਮਰ 28 ਸਾਲ ਹੋਣੀ ਚਾਹੀਦੀ ਹੈ।

ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਨੂੰ ਉਮਰ ਸੀਮਾ ਵਿੱਚ 5 ਅਤੇ ਓਬੀਸੀ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਰਾਖਵੇਂ ਵਰਗ ਦੇ ਉਮੀਦਵਾਰਾਂ ਦਾ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ।  (ਐੱਨਬੀਟੀ)

Comments

Leave a Reply


Latest News