Tue,Jan 28,2020 | 03:08:51am
HEADLINES:

ਸੈਂਟਰਲ ਰੇਲਵੇ 2562 ਪੋਸਟਾਂ 'ਤੇ ਕਰੇਗਾ ਨਵੀਆਂ ਭਰਤੀਆਂ

ਰੇਲਵੇ ਰਿਕਰੂਟਮੈਂਟ ਸੈੱਲ ਸੈਂਟਰਲ ਰੇਲਵੇ ਨੇ ਅਪ੍ਰੈਂਟਿਸ ਦੀਆਂ 2562 ਪੋਸਟਾਂ ਭਰਨ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 22 ਜਨਵਰੀ 2020 ਰੱਖੀ ਗਈ ਹੈ। ਉਮੀਦਵਾਰ ਰੇਲਵੇ ਦੀ ਵੈੱਬਸਾਈਟ rrccr.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਉਮਰ ਸੀਮਾ 1 ਜਨਵਰੀ 2020 ਨੂੰ 15 ਤੋਂ 24 ਸਾਲ ਤੱਕ ਹੋਣੀ ਚਾਹੀਦੀ ਹੈ।

ਐੱਸਸੀ-ਐੱਸਟੀ ਉਮੀਦਵਾਰ ਨੂੰ 5 ਸਾਲ ਤੇ ਓਬੀਸੀ ਨੂੰ 3 ਸਾਲ ਤੱਕ ਦੀ ਛੋਟ ਦਿੱਤੀ ਜਾ ਸਕਦੀ ਹੈ। ਉਮੀਦਵਾਰ ਦਾ 10ਵੀਂ ਵਿੱਚ ਘੱਟੋ ਘੱਟ 50 ਫੀਸਦੀ ਨੰਬਰਾਂ ਵਿੱਚ ਪਾਸ ਹੋਣਾ ਜ਼ਰੂਰੀ ਹੈ। ਨੋਟੀਫਾਈਡ ਟ੍ਰੇਡ ਵਿੱਚ ਨੈਸ਼ਨਲ ਟ੍ਰੇਡ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ। ਐੱਸਸੀ, ਐੱਸਟੀ, ਪੀਡਬਲਯੂਡੀ ਤੇ ਮਹਿਲਾ ਉਮੀਦਵਾਰਾਂ ਤੋਂ ਕੋਈ ਪ੍ਰੀਖਿਆ ਫੀਸ ਨਹੀਂ ਲਈ ਜਾਵੇਗੀ, ਜਦਕਿ ਬਾਕੀਆਂ ਨੂੰ 100 ਰੁਪਏ ਜਮ੍ਹਾਂ ਕਰਾਉਣੇ ਹੋਣਗੇ। ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਅਧਾਰ 'ਤੇ ਹੋਵੇਗੀ।

Comments

Leave a Reply


Latest News