Tue,Aug 11,2020 | 01:16:43pm
HEADLINES:

ਦਿੱਲੀ ਪੁਲਸ ਨੇ ਕੱਢੀਆਂ ਪੋਸਟਾਂ, ਅਪਲਾਈ ਕਰਨ ਦੀ ਆਖਰੀ ਤਾਰੀਖ 27 ਜਨਵਰੀ

ਦਿੱਲੀ ਪੁਲਸ 'ਚ ਹੈੱਡ ਕਾਂਸਟੇਬਲ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਭਰਤੀ ਅਸਿਸਟੈਂਟ ਵਾਇਰਲੈੱਸ ਆਪਰੇਟਰ/ਟੈਲੀ ਪ੍ਰਿੰਟਰ ਆਪਰੇਟਰ ਦੀਆਂ ਪੋਸਟਾਂ 'ਤੇ ਹੋਵੇਗੀ। ਇਸਦੇ ਤਹਿਤ ਕੁੱਲ 649 ਪੋਸਟਾਂ ਨੂੰ ਭਰਿਆ ਜਾਵੇਗਾ। ਇਨ੍ਹਾਂ ਪੋਸਟਾਂ ਲਈ ਦਿੱਲੀ ਪੁਲਸ ਦੀ ਵੈੱਬਸਾਈਟ delhipolice.nic.in 'ਤੇ ਜਾ ਕੇ ਅਪਲਾਈ ਕੀਤਾ ਜਾ ਸਕੇਗਾ।

ਅਪਲਾਈ ਕਰਨ ਦੀ ਆਖਰੀ ਤਾਰੀਖ 27 ਜਨਵਰੀ 2020 ਹੈ। ਇਨ੍ਹਾਂ ਪੋਸਟਾਂ ਲਈ ਉਮੀਦਵਾਰ ਦੀ ਉਮਰ 18-27 ਸਾਲ ਹੋਣੀ ਚਾਹੀਦੀ ਹੈ। ਓਬੀਸੀ ਵਰਗ ਦੇ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 30 ਸਾਲ ਤੇ ਐੱਸਸੀ-ਐੱਸਟੀ ਵਰਗ ਦੇ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 32 ਸਾਲ ਹੋਣੀ ਚਾਹੀਦੀ ਹੈ।

ਉਮੀਦਵਾਰ 12ਵੀਂ ਵਿੱਚ ਸਾਇੰਸ ਤੇ ਮੈਥ ਵਿਸ਼ਿਆਂ ਦੇ ਨਾਲ ਪਾਸ ਹੋਣਾ ਚਾਹੀਦਾ ਹੈ ਜਾਂ ਉਸਦੇ ਕੋਲ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ। ਪ੍ਰੀਖਿਆ ਫੀਸ ਦੇ ਤੌਰ 'ਤੇ ਉਮੀਦਵਾਰ ਨੂੰ 100 ਰੁਪਏ ਦੇਣੇ ਹੋਣਗੇ, ਜਦਕਿ ਐੱਸਸੀ, ਐੱਸਟੀ, ਓਬੀਸੀ ਤੇ ਐਕਸ ਸਰਵਿਸਮੈਨ ਨੂੰ ਪ੍ਰੀਖਿਆ ਫੀਸ ਵਿੱਚ ਛੋਟ ਮਿਲੇਗੀ।

Comments

Leave a Reply


Latest News