Tue,Aug 11,2020 | 12:57:14pm
HEADLINES:

ਕੋਲ ਇੰਡੀਆ ਮੈਨੇਜਮੈਂਟ ਨੇ 1326 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਕੋਲ ਇੰਡੀਆ ਮੈਨੇਜਮੈਂਟ ਨੇ ਟ੍ਰੇਨੀ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 1326 ਪੋਸਟਾਂ ਨੂੰ ਭਰਨ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 19 ਜਨਵਰੀ 2020 ਹੋਵੇਗੀ। ਜੇਕਰ ਤੁਸੀਂ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੋਲ ਇੰਡੀਆ ਦੀ ਆਫੀਸ਼ਿਅਲ ਵੈੱਬਸਾਈਟ coalindia.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਸ ਸਬੰਧੀ ਪ੍ਰੀਖਿਆ 27 ਤੇ 28 ਫਰਵਰੀ 2020 ਨੂੰ ਲਈ ਜਾਵੇਗੀ।  

ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਸੱਦਿਆ ਜਾਵੇਗਾ। ਅਪਲਾਈ ਕਰਨ ਤੋਂ ਪਹਿਲਾਂ ਆਪਣੀ ਯੋਗਤਾ ਨੂੰ ਚੰਗੀ ਤਰ੍ਹਾਂ ਜਾਂਚ ਲਓ, ਕਿਉਂਕਿ ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਤੋਂ ਬਾਅਦ ਉਮੀਦਵਾਰ ਨੂੰ ਇੰਟਰਵਿਊ ਦੇ ਨਾਲ ਦਸਤਾਵੇਜ਼ ਵੈਰੀਫਿਕੇਸ਼ਨ ਲਈ ਵੀ ਸੱਦਿਆ ਜਾਵੇਗਾ। ਫਰਵਰੀ ਵਿੱਚ ਕੰਪਿਊਟਰ ਅਧਾਰਤ ਟੈਸਟ ਹੋਵੇਗਾ।

ਕੁੱਲ 100-100 ਅੰਕਾਂ ਦੇ ਦੋ ਪੇਪਰ ਹੋਣਗੇ, ਜਿਸਨੂੰ ਹੱਲ ਕਰਨ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪੇਪਰ 1 ਵਿੱਚ ਜਨਰਲ ਨਾਲੇਜ/ਰੀਜ਼ਨਿੰਗ, ਨਿਊਮੇਰੀਕਲ ਐਬੀਲਿਟੀ ਤੇ ਜਨਰਲ ਇੰਗਲਿਸ਼ ਹੋਵੇਗੀ। ਪੇਪਰ 2 'ਚ ਪ੍ਰੋਫੈਸ਼ਨਲ ਨਾਲੇਜ ਦੇ ਸਵਾਲ ਹੋਣਗੇ। ਕੁੱਲ 1326 ਪੋਸਟਾਂ ਵਿੱਚੋਂ ਅਨੁਸੂਚਿਤ ਜਾਤੀ ਵਰਗ ਲਈ 206, ਅਨੁਸੂਚਿਤ ਜਨਜਾਤੀ ਲਈ 142 ਤੇ ਪੱਛੜੇ ਵਰਗ ਲਈ 361 ਤੇ 132 ਪੋਸਟਾਂ ਉੱਚ ਜਾਤੀ ਲਈ ਰਾਖਵੀਆਂ ਹੋਣਗੀਆਂ। 485 ਪੋਸਟਾਂ ਗੈਰ ਰਾਖਵੀਆਂ ਹੋਣਗੀਆਂ।

Comments

Leave a Reply


Latest News