Tue,Aug 11,2020 | 12:38:37pm
HEADLINES:

ਖੁਦ ਨੂੰ ਜਾਣਨਾ ਸਭ ਤੋਂ ਵੱਡੀ ਬੁੱਧੀਮਾਨੀ

ਗੈਲੀਲਿਓ ਗੈਲੀਲੀ ਮਹਾਨ ਵਿਗਿਆਨਕ ਸਨ। ਉਨ੍ਹਾਂ ਦਾ ਜਨਮ 1564, ਜਦਕਿ ਦੇਹਾਂਤ 1642 ਵਿੱਚ ਹੋਇਆ ਸੀ। ਉਨ੍ਹਾਂ ਨੂੰ 'ਫਾਦਰ ਆਫ ਸਾਈਂਟੀਫਿਕ ਮੈਥਡ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :-

-ਮੈਨੂੰ ਅਜੇ ਤੱਕ ਅਜਿਹਾ ਅਗਿਆਨੀ ਵਿਅਕਤੀ ਨਹੀਂ ਮਿਲਿਆ ਹੈ, ਜਿਸ ਤੋਂ ਮੈਂ ਕੁਝ ਸਿੱਖ ਨਹੀਂ ਸਕਿਆ।

-ਜਨੂੰਨ ਟੈਲੇਂਟ ਦਾ ਜਨਮਦਾਤਾ ਹੈ।

-ਸਾਰੇ ਸੱਚ ਆਸਾਨੀ ਨਾਲ ਸਮਝ ਵਿੱਚ ਆ ਜਾਂਦੇ ਹਨ, ਜਦੋਂ ਉਹ ਇੱਕ ਵਾਰ ਖੋਜ ਲਏ ਜਾਂਦੇ ਹਨ, ਬੱਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਲੱਭਣਾ ਹੈ ਇੱਕ ਵਾਰ।

-ਗਣਿਤ ਵਿਗਿਆਨ ਦੀ ਚਾਬੀ ਤੇ ਦਰਵਾਜਾ ਹੈ।

-ਸ਼ੱਕ ਖੋਜ ਦਾ ਜਨਮਦਾਤਾ ਹੈ।

-ਵਿਗਿਆਨ ਵਿੱਚ, ਹਜ਼ਾਰਾਂ ਵਿਚਾਰਾਂ ਦੀ ਇੱਕ ਵਿਅਕਤੀ ਵਿੱਚ ਤਰਕ ਦੀ ਇੱਕ ਛੋਟੀ ਜਿਹੀ ਚਿੰਗਾਰੀ ਜਿੰਨੀ ਮਹੱਤਤਾ ਵੀ ਨਹੀਂ ਹੈ।

-ਖੁਦ ਨੂੰ ਜਾਣਨਾ ਇਹ ਸਭ ਤੋਂ ਵੱਡੀ ਬੁੱਧੀਮਾਨੀ ਹੈ।

-ਤੁਸੀਂ ਇੱਕ ਵਿਅਕਤੀ ਨੂੰ ਕੁਝ ਵੀ ਨਹੀਂ ਸਿਖਾ ਸਕਦੇ, ਤੁਸੀਂ ਸਿਰਫ ਉਸਨੂੰ ਖੁਦ ਦੇ ਅੰਦਰ ਲੱਭਣ ਵਿੱਚ ਮਦਦ ਕਰ ਸਕਦੇ ਹੋ।

-ਕੁਦਰਤ ਦੀ ਕਿਤਾਬ ਗਣਿਤ ਦੀ ਭਾਸ਼ਾ ਵਿੱਚ ਲਿਖੀ ਗਈ ਹੈ।

-ਜੋ ਚੀਜ਼ ਮਾਪਣ ਯੋਗ ਹੈ, ਉਸਨੂੰ ਮਾਪੋ ਤੇ ਜੋ ਨਹੀਂ ਹੈ, ਉਸਨੂੰ ਵੀ ਮਾਪੇ ਜਾਣ ਯੋਗ ਬਣਾਓ।

-ਦੋ ਸੱਚ ਕਦੇ ਵੀ ਇੱਕ-ਦੂਜੇ ਦੇ ਉਲਟ ਨਹੀਂ ਹੁੰਦੇ।

Comments

Leave a Reply


Latest News