Thu,Dec 12,2019 | 09:58:38pm
HEADLINES:

ਸੀਬੀਐੱਸਈ ਨੇ 357 ਪੋਸਟਾਂ ਲਈ ਜਾਰੀ ਕੀਤਾ ਨੋਟੀਫਿਕੇਸ਼ਨ

ਸੀਬੀਐੱਸਈ ਨੇ ਅਸਿਸਟੈਂਟ ਸੈਕਟਰੀ, ਐਨਾਲਿਸਟ, ਜੂਨੀਅਰ ਹਿੰਦੀ ਟ੍ਰਾਂਸਲੇਟਰ, ਸੀਨੀਅਰ ਅਸਿਸਟੈਂਟ, ਸਟੈਨੋਗ੍ਰਾਫਰ, ਅਕਾਉਂਟੈਂਟ, ਜੂਨੀਅਰ ਅਸਿਸਟੈਂਟ, ਜੂਨੀਅਰ ਅਕਾਉਂਟੈਂਟ ਦੀਆਂ 357 ਪੋਸਟਾਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਲੱਗ-ਅਲੱਗ ਪੋਸਟ ਲਈ ਯੋਗਤਾ ਦੀਆਂ ਸ਼ਰਤਾਂ ਅਤੇ ਉਮਰ ਸੀਮਾ ਅਲੱਗ-ਅਲੱਗ ਹੈ। ਅਸਿਸਟੈਂਟ ਸੈਕਟਰੀ ਲਈ ਗ੍ਰੈਜੂਏਸ਼ਨ ਦੇ ਨਾਲ ਅਨੁਭਵ ਹੋਣਾ ਜ਼ਰੂਰੀ ਹੈ। ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਰੱਖੀ ਗਈ ਹੈ।

ਅਸਿਸਟੈਂਟ ਸੈਕਟਰੀ (ਆਈਟੀ) ਪੋਸਟ ਲਈ ਬੀਈ/ਬੀਟੈਕ (ਆਈਟੀ)/ਐੱਮਐੱਸਸੀ (ਆਈਟੀ/ਐੱਮਸੀਏ ਦੇ ਨਾਲ ਅਨੁਭਵ ਹੋਣਾ ਜ਼ਰੂਰੀ ਹੈ। ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਹੈ। ਐਨਾਲਿਸਟ (ਆਈਟੀ) ਲਈ ਬੀਈ/ਬੀਟੈਕ (ਆਈਟੀ)/ਐੱਮਸੀਏ ਦੇ ਨਾਲ ਅਨੁਭਵ ਹੋਣਾ ਜ਼ਰੂਰੀ ਹੈ। ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੈ। ਜੂਨੀਅਰ ਹਿੰਦੀ ਟ੍ਰਾਂਸਲੇਟਰ ਲਈ ਯੋਗਤਾ ਹਿੰਦੀ ਵਿੱਚ ਐੱਮਏ ਤੇ ਅੰਗ੍ਰੇਜ਼ੀ ਜ਼ਰੂਰੀ ਵਿਸ਼ੇ ਦੇ ਤੌਰ 'ਤੇ ਪੜ੍ਹੀ ਹੋਵੇ ਅਤੇ ਉਮਰ ਸੀਮਾ 30 ਸਾਲ ਹੈ।

ਸੀਨੀਅਰ ਅਸਿਸਟੈਂਟ ਲੈਵਲ ਪੋਸਟ ਲਈ ਯੋਗਤਾ ਗ੍ਰੈਜੂਏਸ਼ਨ ਅਤੇ ਚੰਗੀ ਟਾਈਪਿੰਗ ਸਪੀਡ, ਕੰਪਿਊਟਰ ਦੀ ਜਾਣਕਾਰੀ ਤੇ ਉਮਰ ਸੀਮਾ 30 ਸਾਲ ਹੈ। ਸਟੈਨੋਗ੍ਰਾਫਰ ਲਈ ਯੋਗਤਾ ਗ੍ਰੈਜੂਏਸ਼ਨ ਤੇ ਉਮਰ ਸੀਮਾ 27 ਸਾਲ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਐੱਸਸੀ, ਐੱਸਟੀ, ਮਹਿਲਾ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਅਪਲਾਈ ਕਰਨ ਦੀ ਆਖਰੀ ਤਾਰੀਖ 16 ਦਸੰਬਰ ਹੈ। ਅਪਲਾਈ ਕਰਨ ਲਈ http://cbse.nic.in/newsite/index.html ਲਿੰਕ ਨੂੰ ਫਾਲੋ ਕਰੋ।

Comments

Leave a Reply


Latest News